ਚੰਡੀਗੜ,02 ਅਗਸਤ (ਜੀ98 ਨਿਊਜ਼) : ਉੱਤਰ ਪ੍ਰਦੇਸ਼ ਸੰਕੈਡਰੀ ਸਿੱਖਿਆ ਬੋਰਡ ਤੋਂ ਇਸ ਵਾਰ ਇੱਕ 10 ਸਾਲਾਂ ਬੱਚੇ ਨੇ ਦਸਵੀਂ ਕਲਾਸ ਪਾਸ ਕਰਕੇ ਕਾਰਨਾਮਾ ਕੀਤਾ ਹੈ। 10 ਵਰਿਆਂ ਦੇ ਆਦਿਤਿਆ ਸ੍ਰੀ ਕ੍ਰਿਸ਼ਨਾ ਨੇ ਹਿੰਦੀ ’ਚੋਂ 82 ਪ੍ਰਤੀਸ਼ਤ, ਅੰਗਰੇਜ਼ੀ ’ਚੋਂ 83 ਪ੍ਰਤੀਸ਼ਤ, ਗਣਿਤ ’ਚੋਂ 64 ਪ੍ਰਤੀਸ਼ਤ, ਵਿਗਿਆਨ ’ਚੋਂ 76 ਅਤੇ ਸਮਾਜ ਸਾਸ਼ਤਰ ’ਚੋਂ 84 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਆਦਿਤਿਆ ਸ੍ਰੀ ਕ੍ਰਿਸ਼ਨਾ ਨੂੰ ਬੋਰਡ ਨੇ ਵਿਸ਼ੇਸ਼ ਪ੍ਰਵਾਨਗੀ ਦੇ ਕੇ ਦਾਖ਼ਲ ਕੀਤਾ ਸੀ।