ਚੰਡੀਗੜ, 02 ਅਗਸਤ (ਜੀ98 ਨਿਊਜ਼) : ਭਾਰਤੀ ਰਿਜ਼ਰਵ ਬੈਂਕ ਨੇ 1 ਅਗਸਤ ਤੋਂ ਬੈਂਕਿੰਗ ਸੇਵਾਵਾਂ ਸੰਬੰਧੀ ਖ਼ਪਤਕਾਰਾਂ ਦੀਆਂ ਜੇਬਾਂ ’ਤੇ ਹੋਰ ਵਿੱਤੀ ਭਾਰ ਪਾ ਦਿੱਤਾ ਹੈ। ਹੁਣ ਜੇਕਰ ਇੱਕ ਬੈਂਕ ਦਾ ਗਾਹਕ ਕਿਸੇ ਦੂਜੇ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਂਦਾ ਹੈ ਤਾਂ ਉਸ ਨੂੰ ਪਹਿਲਾਂ ਨਾਲੋ ਵੱਧ ਫੀਸ ਦੇਣੀ ਪਵੇਗੀ। ਇਸ ਤੋਂ ਇਲਾਵਾ ਖਪਤਕਾਰਾਂ ਨੂੰ ਦਿੱਤੀ ਸਹੂਲਤ ਵਜੋਂ ਆਰਬੀਆਈ ਨੇ ਇੱਕ ਵੱਡਾ ਫੈਸਲਾ ਵੀ ਲਿਆ ਹੈ ਜਿਸ ਤਹਿਤ ਤਨਖ਼ਾਹ ਤੇ ਪੈਨਸ਼ਨ ਦਾ ਭੁਗਤਾਨ, ਬਿਜਲੀ,ਗੈਸ,ਟੈਲੀਫੋਨ, ਪਾਣੀ, ਕਰਜ਼ੇ ਦੀਆਂ ਕਿਸ਼ਤਾਂ ਅਤੇ ਹੋਰ ਅਜਿਹੀਆਂ ਸੇਵਾਵਾਂ, ਜਿਹੜੀਆਂ ਪਹਿਲਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਮਿਲਦੀਆਂ ਸਨ, ਇਹ ਸਾਰੀਆਂ ਸੇਵਾਵਾਂ ਹੁਣ ਬੈਂਕਾਂ ਬੰਦ ਹੋਣ ਵਾਲੇ ਦਿਨ ਵੀ ਨੈਸ਼ਨਲ ਆਟੋਮੇਟੇਡ ਕਲੀਅਰਿੰਗ ਹਾਊਸ ਰਾਹੀਂ ਪੂਰਾ ਹਫਤਾ, 24 ਘੰਟੇ ਮਿਲਣਗੀਆਂ।