ਚੰਡੀਗੜ, 03 ਅਗਸਤ (ਜੀ98 ਨਿਊਜ਼) : ਟੋਕੀਓ ਉਲੰਪਿਕ ਵਿੱਚ ਭਾਰਤ ਦੀ ਡਿਸਕਸ ਥਰੋ ਕਮਲਪ੍ਰੀਤ ਕੌਰ ਮੈਡਲ ਤੋਂ ਭਾਵੇਂ ਖੁੰਝ ਗਈ ਪਰ ਕਮਲਪ੍ਰੀਤ ਕੌਰ ਭਾਰਤੀਆਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹੀ । ਫਾਈਨਲ ਮੁਕਾਬਲੇ ਵਿੱਚ ਕਮਲਪ੍ਰੀਤ 63.70 ਮੀਟਰ ਤੱਕ ਡਿਸਕਸ ਥਰੋ ਕਰਕੇ 6ਵੇਂ ਸਥਾਨ ’ਤੇ ਰਹੀ। ਫਾਈਨਲ ਵਿੱਚ ਯੂਐਸਏ ਦੀ ਖਿਡਾਰਨ ਨੇ 68.98 ਮੀਟਰ, ਜਰਮਨਂੀ ਦੀ ਖਿਡਾਰਨ 66.86 ਮੀਟਰ, ਕਿਊਬਾ 65.72 ਮੀਟਰ, ਕਰੋਸ਼ੀਆ ਦੀ 65.01 ਮੀਟਰ , ਪੁਰਤਗਾਲ ਦੀ 63.93 ਮੀਟਰ ਦੀ ਦੂਰੀ ਤੱਕ ਡਿਸਕਸ ਥਰੋ ਕਰਕੇ ਕਰਮਵਾਰ ਪਹਿਲੇ,ਦੂਜੇ,ਤੀਜੇ, ਚੌਥੇ ਅਤੇ ਪੰਜਵੇਂ ਨੰਬਰ ਤੇ ਰਹੀਆਂ। ਕਮਲਪ੍ਰੀਤ ਕੌਰ ਤੇ ਜ਼ਜਬੇ ਨੇ ਜਿੱਥੇ ਉਲੰਪਿਕ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਉੱਥੇ ਪੰਜਾਬ ਦੀਆਂ ਧੀਆਂ ਦਾ ਸਿਰ ਵੀ ਮਾਣ ਨਾਲ ਉੱਚਾ ਕੀਤਾ।