ਬਰਨਾਲਾ,03 ਅਗਸਤ (ਨਿਰਮਲ ਸਿੰਘ ਪੰਡੋਰੀ) : ਗਾਂਧੀ ਆਰੀਆ ਹਾਈ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਸਕੂਲ ਦੀਆਂ ਅਧਿਆਪਕਾਵਾਂ ਤੇ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨੂੰ ਪ੍ਰਦਰਸ਼ਿਤ ਕਰਕੇ ਖ਼ੂਬ ਰੰਗ ਬੰਨਿਆ। ਸਕੂਲ ਵਿੱਚ ਮਨਾਏ ਤੀਆਂ ਦੇ ਤਿਉਹਾਰ ਦਾ ਵਿਸ਼ੇਸ਼ ਪੱਖ ਰਿਹਾ ਕਿ ਸਕੂੁਲ ਦੀਆਂ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿੱਚ ਆਈਆਂ। ਸਕੂਲ ਵਿੱਚ ਲੱਗੇ ਦਰੱਖ਼ਤਾਂ ’ਤੇ ਪੀਘਾਂ ਝੂਟ ਕੇ ਅਤੇ ਬੋਲੀਆਂ ਪਾ ਕੇ ਖ਼ੂਬ ਧਮਾਲ ਮਚਾਈ । ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਅਧਿਆਪਕ ਸ੍ਰੀ ਰਾਜਮਹਿੰਦਰ ਜੀ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਸੱਭਿਆਚਰ ਅਤੇ ਵਿਰਸੇ ਨਾਲ ਜੋੜਨ ਲਈ ਸਕੂਲ ਵੱਲੋਂ ਅਕਸਰ ਇਸ ਤਰਾਂ ਦੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਅਜੋਕੇ ਦੌਰ ’ਚ ਫਿਲਮਾਂ,ਭੜਕਾਊ ਸ਼ਬਦਾਂਵਲੀ ਵਾਲੇ ਗੀਤ, ਮੋਬਾਇਲ ਕਲਚਰ ਨੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਨਾਲੋ ਤੋੜ ਦਿੱਤਾ ਹੈ ਤਾਂ ਅਜਿਹੇ ਸਮੇਂ ਵਿਰਸੇ ਨੂੰ ਪ੍ਰਦਰਸ਼ਿਤ ਕਰਦੇ ਅਜਿਹੇ ਸਮਾਗਮਾਂ ਦੀ ਬਹੁਤ ਲੋੜ ਹੈ। ਉਨਾਂ ਦੱਸਿਆ ਕਿ ਗਾਂਧੀ ਆਰੀਆ ਹਾਈ ਸਕੂਲ ਵਿੱਚ ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਪ੍ਰਤੀ ਜਾਣੂ ਕਰਵਾਉਣ ਲਈ ਸਟਾਫ਼ ਵੱਲੋਂ ਵਿਸ਼ੇਸ਼ ਜਤਨ ਕੀਤੇ ਜਾਂਦੇ ਹਨ । ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਨੇਜਰ ਕੇਵਲ ਜਿੰਦਲ, ਸੁਖਮਹਿੰਦਰ ਸਿੰਘ ਸੰਧੂ, ਮੈਡਮ ਰੀਟਾ, ਵੀਨਾ ਚੱਢਾ,ਗੀਤਾ,ਮਿਨਾਕਸ਼ੀ ਜੋਸ਼ੀ, ਚਰਨਜੀਤ ਸ਼ਰਮਾ, ਪ੍ਰਵੀਨ ਕੁਮਾਰ, ਸੁਸ਼ਮਾ ਗੋਇਲ, ਸੁਨੀਤਾ ਗੌਤਮ, ਰੂਬੀ ਸਿੰਗਲਾ, ਰਵਨੀਤ ਕੌਰ, ਸ਼ਰਧਾ ਗੋਇਲ, ਰਿੰਪੀ ਅਤੇ ਰੀਮਾ ਹਾਜ਼ਰ ਸਨ।
