ਬਰਨਾਲਾ, 06 ਅਗਸਤ (ਨਿਰਮਲ ਸਿੰਘ ਪੰਡੋਰੀ) : ਪੰਜਾਬ ਬਾਡੀ ਦੇ ਆਦੇਸ਼ ਮੁਤਾਬਕ ਸਮੁੱਚੇ ਪੰਜਾਬ ਵਿੱਚ ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਹਸਨਪ੍ਰੀਤ ਭਾਰਦਵਾਜ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਤਹਿਸੀਲ ਪੱਧਰੀ ਧਰਨੇ ਹਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਾਏ ਜਾ ਰਹੇ ਹਨ। ਅੱਜ ਦੇ ਧਰਨੇ ’ਚ ਨੰਬਰਦਾਰ ਯੂਨੀਅਨ ਅਤੇ ਚੌਕੀਦਾਰ ਯੂਨੀਅਨ ਵੱਲੋਂ ਵੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਸਨਪ੍ਰੀਤ ਸਿੰਘ ਬਰਨਾਲਾ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਭਰਤੀ ਹੋਏ ਪਟਵਾਰੀ (ਸਾਲ 2016 ਭਰਤੀ) ਸਾਥੀਆਂ ਦੇ ਟਰੇਨਿੰਗ ਦੇ ਸਮੇਂ ਨੂੰ ਸਰਵਿਸ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਸਮਾਂ 3 ਸਾਲ ਤੋਂ 2 ਸਾਲ ਕੀਤਾ ਜਾਵੇ, ਤੁਰੰਤ 3000 ਪਟਵਾਰੀਆਂ ਦੀ ਭਰਤੀ ਕਰਵਾਈ ਜਾਵੇ, ਕੰਪਿਊਟਰ ਦਾ ਕੰਮ ਪਟਵਾਰੀਆਂ ਦੇ ਹਵਾਲੇ ਕੀਤਾ ਜਾਵੇ, 6ਵੇਂ ਪੇ ਕਮਿਸ਼ਨ ਦੀਆਂ ਤੁਰੱਟੀਆਂ ਦੂਰ ਕਰਕੇ ਨਵੇਂ ਸਿਰੇ ਤੋਂ ਲਾਗੂ ਕੀਤਾ ਜਾਵੇ, 7 ਪਟਵਾਰੀਆਂ ਨਾਲ 1 ਫੀਲਡ ਕਾਨੂੰਗੋ ਲਗਾਇਆ ਜਾਵੇ, ਪਟਵਾਰੀਆਂ ਨੂੰ ਵਰਕ ਸਟੇਸ਼ਨ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਬਹਾਦਰ ਸਿੰਘ ਖਾਲਸਾ ਸਰਪ੍ਰਸਤ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਬਰਨਾਲਾ, ਰਾਜੇਸ ਭੂਟਾਨੀ ਜਨਰਲ ਸਕੱਤਰ ਬਰਨਾਲਾ, ਹਿਮਾਂਸੂ ਗੌਤਮ , ਧਰਮਿੰਦਰ ਸਿੰਘ ਖਜਾਨਚੀ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਦਰਸ਼ਨ ਸਿੰਘ ਗੁਰੂ ਸਦਰ ਕਾਨੂੰਗੋ ਬਰਨਾਲਾ, ਗੁਰਵਿੰਦਰ ਸਿੰਘ ਫੀਲਡ ਕਾਨੂੰਗੋ, ਸੁਰਜੀਤ ਸਿੰਘ ਫੀਲਡ ਕਾਨੂੰਗੋ, ਦੀਪਕ ਕੁਮਾਰ ਪਟਵਾਰੀ, ਗੁਰਸੇਵਕ ਸਿੰਘ ਪਟਵਾਰੀ, ਹਰਚਰਨਜੀਤ ਸਿੰਘ, ਪਟਵਾਰੀ ਵਿਨੋਦ ਕੁਮਾਰ ਰਾਏਸਰ, ਪਰਮਜੀਤ ਸਿੰਘ ਫੀਲਡ ਕਾਨੂੰਗੋ, ਭੋਲਾ ਸਿੰਘ ਫੀਲਡ ਕਾਨੂੰਗੋ, ਹਰਪ੍ਰੀਤ ਸਿੰਘ ਪਟਵਾਰੀ, ਲਖਵਿੰਦਰ ਸਿੰਘ ਪਟਵਾਰੀ, ਨਿਰਮਲ ਸਿੰਘ ਪਟਵਾਰੀ, ਪਵਨਦੀਪ ਕੌਰ ਪਟਵਾਰੀ, ਰਾਜਵੰਤ ਸਿੰਘ ਪਟਵਾਰੀ, ਮਹਿਲ ਸਿੰਘ ਪਟਵਾਰੀ, ਜਸਮੀਤ ਸਿੰਘ ਪਟਵਾਰੀ,ਗੁਰਪ੍ਰੀਤ ਸਿੰਘ ਪਟਵਾਰੀ, ਸਤਪਾਲ ਕਾਨੂੰਗੋ, ਗੁਰਸੇਵਕ ਸਿੰਘ ਫੀਲਡ ਕਾਨੂੰਗੋ ਆਦਿ ਹਾਜ਼ਰ ਸਨ।