ਬਰਨਾਲਾ,06 ਅਗਸਤ (ਨਿਰਮਲ ਸਿੰਘ ਪੰਡੋਰੀ) : 9 ਜੁਲਾਈ ਤੋਂ ਕੰਮਕਾਰ ਛੱਡ ਕੇ ਹੜਤਾਲ ’ਤੇ ਬੈਠੇ ਮਗਨਰੇਗਾ ਕਰਮਚਾਰੀਆਂ ਉੱਪਰ ਪੰਜਾਬ ਸਰਕਾਰ ਨੇ ‘ਨੋ ਵਰਕ, ਨੋ ਪੇ’ ਨਿਯਮ ਲਾਗੂ ਕਰ ਦਿੱਤਾ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਗਨਰੇਗਾ ਵੱਲੋਂ ਮਿਤੀ 5 ਅਗਸਤ ਨੂੰ ਰਾਜ ਦੇ ਸਾਰੇ ਵਧੀਕ ਡਿਪਟੀ ਕਮਿਸ਼ਨਰਾਂ-ਕਮ- ਵਧੀਕ ਜ਼ਿਲਾ ਪ੍ਰੋਗਰਾਮ ਕੋਆਰਡੀਨੇਟਰ, ਮਗਨਰੇਗਾ ਨੂੰ ਇੱਕ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਹਨ ਕਿ 9 ਜੁਲਾਈ ਤੋਂ ਹੜਤਾਲ ’ਤੇ ਬੈਠੇ ਮਗਨਰੇਗਾ ਕਰਮਚਾਰੀਆਂ ਨੂੰ ਤਨਖ਼ਾਹ ਜਾਰੀ ਨਾ ਕੀਤੀ ਜਾਵੇ। ਇਸ ਸੰਬੰਧੀ ਬਰਨਾਲਾ ਜ਼ਿਲ੍ਹੇ ਦੇ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਟਿੱਪਣੀ ਕੀਤੀ ਕਿ ਜਿਹੋ ਜਿਹੇ ਸਖ਼ਤ ਕਦਮ ਸਰਕਾਰ ਚੁੱਕ ਰਹੀ ਹੈ, ਉਹੋ ਜਿਹੇ ਕਦਮ ਯੂਨੀਅਨ ਵੱਲੋਂ ਵੀ ਚੁੱਕੇ ਜਾਣਗੇ। ਬਹਰਹਾਲ ! ਮਗਨਰੇਗਾ ਕਰਮਚਾਰੀ ਅਤੇ ਸਰਕਾਰ ਆਹਮੋ-ਸਾਹਮਣੇ ਹਨ। ਆਗੇ ਆਗੇ ਦੇਖੋ ਹੋਤਾ ਹੈ ਕਿਆ..!