ਚੰਡੀਗੜ, 07 ਅਗਸਤ (ਜੀ98 ਨਿਊਜ਼) : ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਬਲਦਣ ਤੋਂ ਬਾਅਦ ਕਾਂਗਰਸ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸੁਝਾਅ ਦਿੱਤਾ ਹੈ ਕਿ ਨਰਿੰਦਰ ਮੋਦੀ, ਅਰੁਣ ਜੇਤਲੀ ਸਮੇਤ ਕੁਝ ਹੋਰ ਰਾਜਨੇਤਾਵਾਂ ਦੇ ਨਾਮ ਉੱਪਰ ਰੱਖੇ ਸਟੇਡੀਅਮਾਂ ਦੇ ਨਾਮ ਵੀ ਬਦਲ ਦੇਣੇ ਚਾਹੀਦੇ ਹਨ। ਕਾਂਗਰਸ ਨੇ ਮੇਜਰ ਧਿਆਨ ਚੰਦ ਦੇ ਨਾਮ ਦਾ ਸਵਾਗਤ ਤਾਂ ਕੀਤਾ ਪਰ ਨਾਲ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਉੱਪਰ ਖਿਡਾਰੀਆਂ ਦੇ ਨਾਮ ’ਤੇ ਦੂਰ ਅੰਦੇਸ਼ੀ ਦੀ ਘਾਟ ਵਾਲੀ ਰਾਜਨੀਤੀ ਕਰਨ ਦਾ ਦੋਸ਼ ਵੀ ਲਗਾਇਆ। ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਬਦਲਣ ਤੋਂ ਤੁਰੰਤ ਬਾਅਦ ਇੱਕ ਤੋਂ ਬਾਅਦ ਇੱਕ ਸੀਨੀਅਰ ਕਾਂਗਰਸੀ ਆਗੂਆਂ ਨੇ ਟਵੀਟ ਕੀਤੇ ਕਿ ਹੁਣ ’ ਮੋਦੀ ਦੇ ਨਾਮ ’ਤੇ ਬਣਿਆ ਸਟੇਡੀਅਮ ਕਿਸ ਖਿਡਾਰੀ ਨੂੰ ਸਮਰਪਿਤ ਹੋਵੇਗਾ’।