ਬਰਨਾਲਾ, 08 ਅਗਸਤ (ਨਿਰਮਲ ਸਿੰਘ ਪੰਡੋਰੀ) : ਭਾਰਤ ਵਿੱਚ ਬਣਾਈ ਜਾ ਰਹੀ ਕੋਰੋਨਾ ਵੈਕਸੀਨ ਅਕਤੂਬਰ ਮਹੀਨੇ ਤੱਕ ਤਿਆਰ ਹੋ ਜਾਵੇਗੀ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਦੱਸਿਆ ਕਿ ਬੱਚਿਆਂ ਲਈ ਕੋਰੋਨਾ ਵੈਕਸੀਨ ਅਗਲੇ ਵਰੇ ਦੇ ਫਰਵਰੀ-ਮਾਰਚ ਤੱਕ ਤਿਆਰ ਹੋ ਜਾਵੇਗੀ। ਪੂਨਾਵਾਲਾ ਨੇ ਵੈਕਸੀਨ ਦੇ ਉਤਪਾਦਨ ਸੰਬੰਧੀ ਦਿੱਤੇ ਜਾ ਰਹੇ ਸਹਿਯੋਗ ਲਈ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ‘ਉਹ ਮਿਥੇ ਸਮੇਂ ’ਚ ਟੀਚਾ ਪੂਰਾ ਕਰ ਲੈਣਗੇ’। ਦੂਜੇ ਪਾਸੇ ਭਾਰਤ ਸਰਕਾਰ ਨੇ ਇੱਕ ਹੋਰ ਵੈਕਸੀਨ ‘ਜਾਨਸਨ ਐਂਡ ਜਾਨਸਨ’ ਨੂੰ ਵੀ ਭਾਰਤ ਵਿੱਚ ਮਨਜ਼ੂਰੀ ਦੇ ਦਿੱਤੀ ਹੈ, ਕੋਰੋਨਾ ਦੀ ਤੀਜੀ ਲਹਿਰ ਦੇ ਸੰਕੇਤ ਵੀ ਮਿਲ ਰਹੇ ਹਨ ਪਰ ਭਾਰਤ ਵਿੱਚ ਵੈਕਸੀਨ ਦੀ ਸਪਲਾਈ ਸੰਬੰਧੀ ਲੋਕਾਂ ਦੇ ਮਨਾਂ ਵਿੱਚ ਚਿੰਤਾ ਹੈ ਕਿਉਂਕਿ ਜਿਆਦਾਤਰ ਲੋਕਾਂ ਦੀ ਮੰਗ ਕੋਵੀਸੀਲਡ ਵੈਕਸੀਨ ਦੀ ਹੈ ਜਿਸ ਦੀ ਸਪਲਾਈ ਦੀ ਥੁੜ ਹੈ।