ਚੰਡੀਗੜ,08 ਅਗਸਤ (ਜੀ98 ਨਿਊਜ਼) : ਐਸਐਸ ਬੋਰਡ ਵੱਲੋਂ ਪਟਵਾਰੀਆਂ ਦੀ ਭਰਤੀ ਲਈ ਜਾਣ ਵਾਲੀ ਪ੍ਰੀਖਿਆ ਸਮੇਂ ਚੰਡੀਗੜ ਦੇ 32 ਸੈਕਟਰ ਵਿੱਚ ਐਸਡੀ ਕਾਲਜ ਦੇ ਪ੍ਰੀਖਿਆ ਸੈਂਟਰ ’ਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਕਤ ਪ੍ਰੀਖਿਆ ਕੇਂਦਰ ’ਤੇ ਨਿਯੁਕਤ ਡਿਊਟੀ ਅਮਲੇ ਨੇ ਪ੍ਰੀਖਿਆ ਦੇਣ ਆਏ ਨੌਜਵਾਨਾਂ ਦੇ ਹੱਥਾਂ ਵਿੱਚ ਪਾਏ ‘ਕੜੇ’ ਲੁਹਾ ਕੇ ਪ੍ਰੀਖਿਆ ਸੈਂਟਰ ਦੇ ਅੰਦਰ ਜਾਣ ਦਿੱਤਾ। ਇਸ ਤੋਂ ਵੀ ਦੋ ਕਦਮ ਅੱਗੇ ਜਾਂਦੇ ਹੋਏ ਜਦ ਅੰਮਿ੍ਰਤਧਾਰੀ ਪ੍ਰੀਖਿਆਰਥੀਆਂ ਨੂੰ ਕਿ੍ਪਾਨ ਉਤਾਰਨ ਲਈ ਕਿਹਾ ਗਿਆ, ਜਿਸ ਦਾ ਮੌਕੇ ’ਤੇ ਹੀ ਵਿਰੋਧ ਹੋਇਆ ਅਤੇ ਅੰਮਿ੍ਤਧਾਰੀ ਪ੍ਰੀਖਿਆਰਥੀਆਂ ਨੇ ਕਿ੍ਪਾਨ ਉਤਾਰਨ ਤੋਂ ਨਾਂਹ ਕਰ ਦਿੱਤੀ ਜਿਸ ਤੋਂ ਬਾਅਦ ਮਾਮਲਾ ਵਧਦਾ ਦੇਖ ਕੇ ਮੈਨੇਜਮੈਂਟ ਨੇ ਬਾਕੀ ਵਿਦਿਅਰਥੀਆਂ ਨੂੰ ਅੰਦਰ ਜਾਣ ਦਿੱਤਾ। ਦੱਸਣਯੋਗ ਹੈ ਕਿ ਐਸਐਸ ਬੋਰਡ ਨੇ ਪਟਵਾਰੀਆਂ ਦੀ ਪ੍ਰੀਖਿਆਂ ਵਾਸਤੇ ਸਮੁੱਚੇ ਪ੍ਰਬੰਧ ਇੱਕ ਏਜੰਸੀ ਨੂੰ ਦਿੱਤੇ ਹੋਏ ਸਨ।