ਬਰਨਾਲਾ,11 ਅਗਸਤ (ਨਿਰਮਲ ਸਿੰਘ ਪੰਡੋਰੀ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਕਾਰਜ ਖੇਤਰ ਸੰਬੰਧੀ ਸਲਾਹ ਮਸ਼ਵਰੇ ਲਈ 4 ਸਲਾਹਕਾਰ ਨਿਯੁਕਤ ਕੀਤੇ ਹਨ। ਇਨਾਂ 4 ਸਲਾਹਕਾਰਾਂ ਵਿੱਚ ਡਾ. ਅਮਰ ਸਿੰਘ ਐਮਪੀ, ਮੁਹੰਮਦ ਮੁਸਤਫ਼ਾ ਸਾਬਕਾ ਡੀਜੀਪੀ, ਮਾਲਵਿੰਦਰ ਸਿੰਘ ਮੱਲੀ ਅਤੇ ਡਾ. ਪਿਆਰੇ ਲਾਲ ਗਰਗ ਦੇ ਨਾਮ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਿੱਧੂ ਵੱਲੋਂ ਨਿਯੁਕਤ ਕੀਤੇ ਚਾਰੇ ਸਲਾਹਕਾਰ ਆਪਣੇ-ਆਪਣੇ ਖੇਤਰ ਦਾ ਚੰਗਾ ਤਜਰਬਾ ਰੱਖਣ ਵਾਲੇ ਹਨ। ਸਿਆਸੀ ਹਲਕਿਆਂ ’ਚ ਨਵਜੋਤ ਸਿੱਧੂ ਵੱਲੋਂ ਸਲਾਹਕਾਰ ਨਿਯੁਕਤ ਕਰਨ ਦੀ ਪ੍ਰਕਿਰਿਆ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮੈਦਾਨ ਤਿਆਰ ਕਰਨ ਵਜੋਂ ‘ਪਿੱਚ ਮੇਕਰ’ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ।