*ਸਿਵਲ ਸਰਜਨ ਵੱਲੋਂ ਸਮੂਹ ਐਸਐਮਓਜ਼ ਤੇ ਸਬੰਧਤ ਅਮਲੇ ਨੂੰ ਹਦਾਇਤ
ਬਰਨਾਲਾ, 13 ਅਗਸਤ (ਜੀ 98 ਨਿਊਜ਼) ਸਿਹਤ ਵਿਭਾਗ ਵੱਲੋਂ ਜ਼ੱਚਾ-ਬੱਚਾ ਨੂੰ ਮਿਆਰੀ ਸੇਵਾਵਾਂ ਦੇਣ ਲਈ ਹਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਨਾਂ ਵੱਲੋਂ ਬੀਤੇ ਦਿਨੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਲੇਬਰ ਰੂਮ ਦਾ ਦੌਰਾ ਕਰਨ ਉਪਰੰਤ ਪਾਇਆ ਗਿਆ ਕਿ ਹਸਪਤਾਲ ਵਿੱਚ ਦਾਖਲ ਹੋਣ ਸਮੇਂ ਆਪਣੇ ਕਾਗਜ਼ਾਤ ਪੂਰੇ ਨਾ ਹੋਣ ਕਾਰਨ ਬਹੁਤੇ ਪਰਿਵਾਰ ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਹਸਪਤਾਲ ਦਾ ਵੀ ਵਿੱਤੀ ਨੁਕਸਾਨ ਹੁੰਦਾ ਹੈ। ਡਾ. ਔਲਖ ਨੇ ਕਿਹਾ ਕਿ ਉਨਾਂ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਪੱਤਰ ਜਾਰੀ ਕੀਤਾ ਗਿਆ ਹੈ ਕਿ ਗਰਭਵਤੀ ਔਰਤਾਂ ਦੇ ਸਰਬੱਤ ਸਿਹਤ ਬੀਮਾ ਕਾਰਡ ਪਹਿਲ ਦੇ ਆਧਾਰ ’ਤੇ ਜਣੇਪੇ ਤੋਂ ਪਹਿਲਾਂ ਹੀ ਬਣਾਏ ਜਾਣ ਤਾਂ ਜੋ ਜਣੇਪੇ ਵੇਲੇ ਹਸਪਤਾਲ ਵਿੱਚ ਦਾਖਲ ਹੋਣ ਸਮੇਂ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਗਰਭਵਤੀ ਔਰਤਾਂ ਨੂੰ ਮਿਲ ਸਕੇ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਉਨਾਂ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਜੋ ਵੀ ਆਸ਼ਾ ਵਰਕਰਾਂ ਜਣੇਪੇ ਲਈ ਮਰੀਜ਼ਾਂ ਨੂੰ ਲੈ ਕੇ ਆਉਂਦੀਆਂ ਹਨ, ਉਹ ਮਰੀਜ਼ ਦੇ ਸਰਬੱਤ ਸਿਹਤ ਬੀਮਾ ਯੋਜਨਾ ਲਈ ਲੋੜੀਂਦਾ ਦਸਤਾਵੇਜ਼ ਜਿਵੇਂ ਪੈਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਆਦਿ ਅਤੇ ਸਵੈ ਘੋਸ਼ਣਾ ਪੱਤਰ ’ਤੇ ਸਰਪੰਚ ਦੇ ਦਸਤਖਤ ਆਦਿ ਜ਼ਰੂਰ ਕਰਵਾ ਕੇ ਲਿਆਉਣ ਤਾਂ ਜੋ ਦਾਖਲ ਹੋਣ ਸਮੇਂ ਚੈੱਕ ਕਰਨ ਉਪਰੰਤ ਮੌਕੇ ’ਤੇ ਹੀ ਕਾਰਡ ਬਣਾ ਦਿੱਤਾ ਜਾਵੇ। ਉਨਾਂ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਆਸ਼ਾ ਵਰਕਰ ਮਰੀਜ਼ ਦੇ ਨਾਲ ਉਪਰੋਕਤ ਦਸਤਾਵੇਜ਼ ਨਹੀਂ ਲੈ ਕੇ ਆਉਂਦੀ ਤਾਂ ਉਸ ਦਾ ਨਾਮ ਨੰਬਰ ਇੰਨਡੋਰ ਫਾਈਲ ’ਤੇ ਰਜਿਸਟਰਡ ਨਾ ਕੀਤਾ ਜਾਵੇ ਅਤੇ ਉਸ ਨੂੰ ਇਨਸੈਂਟਿਵ ਨਾ ਦਿੱਤਾ ਜਾਵੇ।
Delivering duties …with dedication. Always pay honour …I salute. Like these Administraters….taking keen interest in social services…