ਬਰਨਾਲਾ 15 ਅਗਸਤ (ਨਿਰਮਲ ਸਿੰਘ ਪੰਡੋਰੀ) ਨਾਮਵਰ ਵਿੱਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਸਕੂਲ ਮਹਿਲ ਕਲਾਂ ਦੀ ਵਿਦਿਆਰਥਣ ਰਿਤਿਕਾ ਨੇ ਬਾਰ੍ਹਵੀਂ ਕਲਾਸ ਮੈਡੀਕਲ ਸਟਰੀਮ ਵਿਚੋਂ 95.2 ਫੀਸਦੀ ਨੰਬਰਾਂ ਨਾਲ ਮਾਣਮੱਤੀ ਪ੍ਰਾਪਤੀ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਰਿਤਿਕਾ ਬਰਨਾਲਾ ਦੇ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਆਸਥਾ ਇਨਕਲੇਵ ਦੇ ਐਮਡੀ ਸ੍ਰੀ ਦੀਪਕ ਸੋਨੀ ਦੀ ਬੇਟੀ ਹੈ। ਵਿੱਦਿਅਕ ਖੇਤਰ ਵਿੱਚ ਆਪਣੀ ਜ਼ਿਕਰਯੋਗ ਪ੍ਰਾਪਤੀ ਬਾਰੇ ਗੱਲ ਕਰਦੇ ਹੋਏ ਰਿਤਿਕਾ ਨੇ ਕਿਹਾ ਕਿ ਉਸਦੇ ਸਵਰਗਵਾਸੀ ਦਾਦਾ ਸ਼੍ਰੀ ਅਮਰਨਾਥ ਜੀ ਨੇ ਹਮੇਸ਼ਾਂ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ । ਉਸ ਨੇ ਕਿਹਾ ਕਿ ਇਹ ਸਫ਼ਲਤਾ ਉਸ ਨੂੰ ਨੀਟ ਦੀ ਪ੍ਰੀਖਿਆ ਕਲੀਅਰ ਕਰਕੇ ਕਾਰਡਲੋਜਿਸਟ ਬਣਨ ਦੇ ਸੁਪਨੇ ਨੂੰ ਸਾਕਾਰ ਕਰੇਗੀ। ਰਿਤਿਕਾ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਪਿਤਾ ਸ੍ਰੀ ਦੀਪਕ ਬਾਂਸਲ ਮਾਤਾ ਕਿਰਨ ਮਸਲਾ ਅਤੇ ਭਰਾ ਰਾਕੇਸ਼ ਬਾਂਸਲ ਅਤੇ ਆਪਣੇ ਅਧਿਆਪਕਾਂ ਨੂੰ ਵੀ ਦਿੱਤਾ।