ਬਰਨਾਲਾ, 16 ਅਗਸਤ (ਨਿਰਮਲ ਸਿੰਘ ਪੰਡੋਰੀ) : ਪੰਜਾਬ ਪੁਲਿਸ ਦੇ ਜਾਂਬਾਜ ਅਫ਼ਸਰ ਸਬ-ਇੰਸਪੈਕਟਰ ਗੁਰਮੇਲ ਸਿੰਘ ਹੰਡਿਆਇਆ (ਇੰਚਾਰਜ ਪੀਸੀਆਰ ਬਰਨਾਲਾ) ਨੂੰ ਆਜ਼ਾਦੀ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਅੰਮਿ੍ਤਸਰ ਵਿਖੇ ‘ਪੰਜਾਬ ਸਰਕਾਰ ਸਨਮਾਨ ਪੱਤਰ -2020’ ਨਾਲ ਸਨਮਾਨਿਤ ਕੀਤਾ ਗਿਆ। ਕੋਵਿਡ-19 ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਗੁਰਮੇਲ ਸਿੰਘ ਦੇ ਨਾਮ ਦੀ ਜ਼ਿਲਾ ਪੁਲਿਸ ਮੁਖੀ ਵੱਲੋਂ ਸਿਫ਼ਾਰਸ਼ ਕੀਤੀ ਗਈ ਸੀ। ਸਬ-ਇੰਸਪੈਕਟਰ ਗੁਰਮੇਲ ਸਿੰਘ ਨੇ ਸਾਲ 2000 ਵਿੱਚ ਬਤੌਰ ਕਾਂਸਟੇਬਲ ਸਪੋਰਟਸ ਕੋਟੇ ਵਿੱਚ (ਨੈੱਟਬਾਲ) ਪੰਜਾਬ ਪੁਲਿਸ ਜੁਆਇਨ ਕੀਤੀ , ਪਹਿਲੀ ਪੋਸਟਿੰਗ ਤਰਨਤਾਰਨ ਵਿਖੇ ਹੋਈ। ਉਸ ਤੋਂ ਬਾਅਦ ਕੁਝ ਸਮਾਂ ਬਰਨਾਲਾ ਅਤੇ ਸਪੋਰਟਸ ਸੈਂਟਰ ਜਲੰਧਰ ਵਿਖੇ ਵੀ ਡਿਊਟੀ ਦਿੱਤੀ । ਗੁਰਮੇਲ ਸਿੰਘ ਅੱਜਕੱਲ ਬਰਨਾਲਾ ਵਿਖੇ ਬਤੌਰ ਇੰਚਾਰਜ ਪੀਸੀਆਰ ਸੇਵਾਵਾਂ ਨਿਭਾਅ ਰਹੇ ਹਨ, ਜਿੱਥੇ ਉਹ ਜ਼ਿਲਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਦੇ ਪਸੰਦੀਦਾ ਪੁਲਿਸ ਅਫ਼ਸਰਾਂ ਵਿੱਚ ਸ਼ੁਮਾਰ ਹਨ।