ਚੰਡੀਗੜ, 18 ਅਗਸਤ (ਜੀ98 ਨਿਊਜ਼) : ਹੁਣ ਵੇਰਕਾ ਬਰਾਂਡ ਦੀਆਂ ਮਠਿਆਈਆਂ ਦਾ ਸਵਾਦ ਸਾਰਾ ਸਾਲ ਮਿਲੇਗਾ। ਮਿਲਕਫੈੱਡ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਪਣੇ ਉਤਪਾਦਾਂ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ । ਜਿਸ ਤਹਿਤ ਕਾਜੂ ਬਰਫੀ, ਬਰਾਉਨ ਪੇੜਾ, ਸੋਨ ਪਾਪੜੀ, ਮਿਲਕਕੇਕ, ਨਵਰਤਨ ਲੱਡੂ ਅਤੇ ਮੋਤੀਚੂਰ ਦੇ ਲੱਡੂਆਂ ਦਾ ਬਰਾਂਡ ਜਾਰੀ ਕੀਤਾ ਹੈ। ਆਮ ਲੋਕਾਂ ਲਈ ਮਿਲਕਫੈੱਡ ਨਿੱਜੀ ਭਾਈਵਾਲੀ ਦੇ ਅਧਾਰ ’ਤੇ ਇਹ ਸਹੂਲਤ ਦੇਵੇਗਾ। ਇਸ ਸੰਬੰਧੀ ਮਿਲਕਫੈੱਡ ਨੇ ਚੰਡੀਗੜ ਸਵੀਟਸ ਨਾਲ ਸਮਝੌਤਾ ਕੀਤਾ ਹੈ। ਇਨਾਂ ਮਠਿਆਈਆਂ ਤੋਂ ਬਾਅਦ ਮਿਲਕਫੈੱਡ ਨੇ ਨਮਕੀਨ ਅਤੇ ਬੇਕਰੀ ਦੇ ਹੋਰ ਉਤਪਾਦ ਵੀ ਜਾਰੀ ਕਰਨ ਦੀ ਗੱਲ ਕਹੀ ਹੈ।