ਚੰਡੀਗੜ, 18 ਅਗਸਤ (ਜੀ98 ਨਿਊਜ਼) : ਇਨਕਮ ਟੈਕਸ ਐਪੀਲੇਟ ਟਿ੍ਬਿਊਨਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਕਮੇਟੀ ਦੇ ਦਾਨੀਆਂ ਨੂੰ ਆਮਦਨ ਕਰ ਤੋਂ ਛੋਟ ਦਿੱਤੀ ਹੈ। ਟਿ੍ਬਿਊਨਲ ਕੋਲ ਕੀਤੀ ਅਪੀਲ ਦੇ 12 ਸਾਲਾਂ ਬਾਅਦ ਸ਼ੋ੍ਮਣੀ ਕਮੇਟੀ ਦੇ ਹੱਕ ਵਿੱਚ ਇਹ ਫੈਸਲਾ ਆਇਆ ਹੈ। ਸਾਲ 2009 ਤੋਂ ਇਨਕਮ ਟੈਕਸ ਸੈਕਸ਼ਨ 80-ਜੀ ਤਹਿਤ ਸ਼ੋ੍ਮਣੀ ਕਮੇਟੀ ਨੇ ਟਿ੍ਬਿਊਨਲ ਕੋਲ ਰਜਿਸਟੇ੍ਰਸ਼ਨ ਅਤੇ ਆਮਦਨ ਕਰ ਵਿੱਚ ਛੋਟ ਲਈ ਅਪੀਲ ਕੀਤੀ ਸੀ। ਜਿਸ ਤਹਿਤ ਕਮੇਟੀ ਦੇ ਵਕੀਲ ਪ੍ਰੇਮ ਸਿੰਘ, ਗੁਨਜੀਤ ਸਿੰਘ ਅਤੇ ਸੀਏ ਗੁਰਚਰਨ ਸਿੰਘ, ਟੀਐਸ ਅਰੋੜਾ ਦੇ ਯਤਨਾਂ ਨਾਲ ਇਹ ਸਫਲਤਾ ਮਿਲੀ। ਹੁਣ ਸ਼੍ਰੋਮਣੀ ਕਮੇਟੀ ਨੂੰ ਦਾਨ ਕਰਨ ਵਾਲੇ ਦਾਨੀਆਂ ਲਈ ਆਮਦਨ ਕਰ ਵਿੱਚ ਛੋਟ ਮਿਲ ਗਈ ਹੈ।