ਬਰਨਾਲਾ, 18 ਅਗਸਤ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਵਿਖੇ ਇੱਕ ਨੌਜਵਾਨ ਔਰਤ ਦਲਜੀਤ ਕੌਰ ਉਮਰ ਕਰੀਬ 30 ਸਾਲ ਦਾ ਦਿਨ ਦਿਹਾੜੇ ਭੇਦਭਰੇ ਹਾਲਾਤਾਂ ’ਚ ਕਤਲ ਹੋਣ ਦੀ ਸੂਚਨਾ ਹੈ। ਥਾਣਾ ਸਿਟੀ-1 ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਰਾਮਬਾਗ ਦੇ ਪਿੱਛੇ ਦਲਜੀਤ ਕੌਰ ਦਾ ਕਤਲ ਹੋਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਮੌਕੇ ’ਤੇ ਪੁੱਜ ਕੇ ਕਤਲ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।