ਲੁਧਿਆਣਾ,23 ਅਗਸਤ (ਜੀ98 ਨਿਊਜ਼) : ਦਿਵਿਆ ਚੈਨਲ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਏ-ਵਨ ਪੰਜਾਬੀ ਚੈਨਲ ਦੇ ਬਿਊਰੋ ਚੀਫ ਲਕਸ਼ਦੀਪ ਗਿੱਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦ ਉਨਾਂ ਦੇ ਸਹੁਰਾ ਸ. ਗੁਰਮੀਤ ਸਿੰਘ ਰੰਧਾਵਾ ਅਚਾਨਕ ਅਕਾਲ ਚਲਾਣਾ ਕਰ ਗਏ। ਰਾੜਾ ਸਾਹਿਬ ਖੇਤਰ ’ਚ ਆਪਣੇ ਮਿੱਠਬੋਲੜੇ ਨਿੱਘੇ ਸੁਭਾਅ, ਗਰੀਬਾਂ ਤੇ ਲੋੜਵੰਦਾਂ ਦਾ ਹਮੇਸ਼ਾ ਸਾਥ ਦੇਣ ਦੀ ਤਤਪਰਤਾ ਅਤੇ ਖੇਤਰ ਵਿੱਚ ਚੰਗਾ ਜਨ ਅਧਾਰ ਰੱਖਣ ਵਾਲੇ ਸ. ਗੁਰਮੀਤ ਸਿੰਘ ਰੰਧਾਵਾ ਦੇ ਅਚਾਨਕ ਵਿਛੋੜੇ ’ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਅਕਾਲੀ ਆਗੂ ਮਹੇਸ ਇੰਦਰ ਸਿੰਘ ਗਰੇਵਾਲ, ਈਸਰ ਸਿੰਘ ਮੇਹਰਵਾਨ, ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲਾ, ਸੁਖਮਿੰਦਰਪਾਲ ਸਿੰਘ ਗਰੇਵਾਲ ਭਾਜਪਾ ਆਗੂ,ਰਘਵੀਰ ਸਿੰਘ ਸਹਾਰਨਮਾਰਨਾ, ਸਾਬਕਾ ਐਮਐਲਏ ਮਨਜੀਤ ਸਿੰਘ ਘੁੜਾਣੀ, ਭੁਪਿੰਦਰ ਸਿੰਘ ਚੀਮਾ, ਸਰਪੰਚ ਹਰਿੰਦਰਪਾਲ ਸਿੰਘ ਹਨੀ, ਬਲਵੰਤ ਸਿੰਘ ਘਲੋਟੀ, ਡੀਐਸਪੀ ਰਜਿੰਦਰ ਰੰਧਾਵਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਲਕਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਸ੍ਰੀ ਰੰਧਾਵਾ ਨਮਿੱਤ ਅੰਤਿਮ ਅਰਦਾਸ 25 ਅਗਸਤ ਨੂੰ ਉਨਾਂ ਦੇ ਗ੍ਰਹਿ ਰਾੜਾ ਸਾਹਿਬ ਵਿਖੇ ਹੋਵੇਗੀ।