-ਸੁਹਾਗਣਾਂ ਨੇ ਕੱਢੀ ਕਲਸ਼ ਯਾਤਰਾ
ਬਰਨਾਲਾ, 24 ਅਗਸਤ (ਨਿਰਮਲ ਸਿੰਘ ਪੰਡੋਰੀ) : ਸਥਾਨਕ ਆਸਥਾ ਕਲੋਨੀ ਵਿੱਚ ਬਣੇ ਆਸਥਾ ਧਾਮ ਮੰਦਰ ’ਚ ਮੂਰਤੀ ਪ੍ਰਾਣਪ੍ਰਤਿਸ਼ਠਾ ਅਤੇ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਸਮਾਗਮ ਦੇ ਪਹਿਲੇ ਦਿਨ 108 ਸੁਹਾਗਣਾਂ ਵੱਲੋਂ ਮੰਗਲ ਕਲਸ਼ ਯਾਤਰਾ ਨਾਲ ਇਸ ਸੱਤ ਰੋਜ਼ਾ ਸਮਾਗਮ ਦੀ ਸ਼ੁਰੂਆਤ ਹੋਈ। ਸੁਹਾਗਣਾਂ ਨੇ ਸੁੰਦਰ ਸਜੇ ਹੋਏ ਕਲਸ਼ ਆਪਣੇ ਸਿਰ ਉੱਪਰ ਰੱਖ ਕੇ ਯਾਤਰਾ ਮੰਦਰ ਤੋਂ ਸ਼ੁਰੂ ਕੀਤੀ ਤੇ ਕਲੋਨੀ ਦੀ ਪਰਿਕਰਮਾ ਕਰਕੇ ਇਹ ਕਲਸ਼ ਯਾਤਰਾ ਮੰਦਰ ਵਿਖੇ ਸਮਾਪਤ ਹੋਈ । ਇਸ ਮੌਕੇ ਸਵਾਮੀ ਰਾਮਤੀਰਥ ਜੀ (ਜਲਾਲ ਵਾਲੇ) ਨੇ ਸੁਹਾਗਣਾਂ ਅਤੇ ਵੱਡੀ ਗਿਣਤੀ ’ਚ ਇਕੱਤਰ ਹੋਏ ਭਗਤਾਂ ਨੂੰ ਅਸ਼ੀਰਵਾਦ ਦਿੱਤਾ। ਸ਼ਾਮ ਵੇਲੇ ਸਵਾਮੀ ਜੀ ਨੇ ਆਪਣੀ ਮਿੱਠੀ ਆਵਾਜ਼ ਤੇ ਮਧੁਰ ਬਾਣੀ ’ਚ ਕਥਾ ਕੀਰਤਨ ਨਾਲ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰੀ ਦੀਪਕ ਬਾਂਸਲ ਸੋਨੀ, ਘਣਸ਼ਿਆਮ ਦਾਸ ਬਾਂਸਲ,ਸ਼ਸ਼ੀ ਚੋਪੜਾ ਰਾਜੇਸ਼ ਸਿੰਗਲਾ, ਰਾਜੇਸ਼ ਕਾਂਸਲ, ਕਾਂਤੀ ਸਵਰੂਪ, ਭਾਰਤ ਮੋਦੀ, ਵਿਵੇਕ ਸਿੰਧਵਾਨੀ , ਰਾਕੇਸ ਬਾਂਸਲ ਲਵਲੀ, ਸੀਤਾ ਰਾਮ, ਰਾਵਿੰਦਰ ਅਰੋੜਾ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਦੀ ਸੰਗਤ ਹਾਜ਼ਰ ਸੀ।