ਚੰਡੀਗੜ,27 ਅਗਸਤ (ਜੀ98 ਨਿਊਜ਼) : ਉੜੀਸਾ ਸੂਬੇ ਦੇ ਇੱਕ ਪਿੰਡ ਵਿੱਚ ਪਤਨੀ ਦੀ ਚਿਖਾ ’ਚ ਛਾਲ ਮਾਰ ਕੇ ਪਤੀ ਨੇ ਜਾਨ ਦੇ ਦਿੱਤੀ। ਮਿ੍ਰਤਕ ਔਰਤ ਰਾਏਬਾਰੀ (60) ਦੀ ਚਿਖਾ ਨੂੰ ਅੱਗ ਲਾਉਣ ਤੋਂ ਬਾਅਦ ਜਦ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਚਲੇ ਗਏ ਤਾਂ ਮਿ੍ਤਕ ਔਰਤ ਦੇ ਪਤੀ ਸਾਬਰ (65) ਨੇ ਪਤਨੀ ਦੀ ਚਿਖਾ ’ਚ ਛਾਲ ਮਾਰ ਦਿੱਤੀ ਅਤੇ ਸੜਨ ਕਰਕੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।