ਚੰਡੀਗੜ, 29 ਅਗਸਤ (ਜੀ98 ਨਿਊਜ਼) : ਪ੍ਰੋਡਿਊਸਰ ਡਾਕਟਰ ਕੁਲਪਿੰਦਰ ਸ਼ਰਮਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈਐਮਐਮਆਰਸੀ) ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਡਾ. ਸ਼ਰਮਾ ਦੀ ਇਹ ਨਿਯੁਕਤੀ ਸੈਂਟਰ ਦੇ ਡਾਇਰੈਕਟਰ ਦੀ ਨਿਯੁਕਤੀ ਹੋਣ ਤੱਕ ਸੀਨੀਆਰਤਾ ਦੇ ਅਧਾਰ ’ਤੇ ਕੀਤੀ ਗਈ ਹੈ। ਮਾਤ ਭਾਸ਼ਾ ਜਾਗਰੂਕਤਾ ਮੰਚ ਦੇ ਸਹਿ ਸੰਯੋਜਕ ਅਮਨ ਅਰੋੜਾ ਨੇ ਡਾ. ਕੁਲਪਿੰਦਰ ਸ਼ਰਮਾ ਦੀ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਐਜੂਕੇਸ਼ਨ ਮਲਟੀਮੀਡੀਆ ਰਿਸਰਚ ਸੈਟਰ ਡਾ. ਸ਼ਰਮਾ ਦੀ ਅਗਵਾਈ ’ਚ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰੇਗਾ।