ਅੰਮਿ੍ਤਸਰ, 30 ਅਗਸਤ (ਜੀ98 ਨਿਊਜ਼) : ਜਲਿਆਂਵਾਲਾ ਬਾਗ਼ ਸਾਕੇ ਦੇ ਸ਼ਹੀਦਾਂ ਦੇ ਵਾਰਿਸ ਕਿਸੇ ਵੀ ਸਰਕਾਰੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਬੀਤੇ ਦਿਨੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਜਲਿਆਂਵਾਲਾ ਬਾਗ਼ ਦੇ ਉਦਘਾਟਨ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਪ੍ਰਧਾਨ ਮੰਤਰੀ ਦੀ ਬੇਰੁਖੀ ਤੋਂ ਸ਼ਹੀਦਾਂ ਦੇ ਵਾਰਿਸ਼ ਨਿਰਾਸ਼ ਹਨ। ਇਨਾਂ ਪਰਿਵਾਰਾਂ ਨੇ ਰਾਸ਼ਟਰਪਤੀ , ਪ੍ਰਧਾਨ ਮੰਤਰੀ ਤੱਕ ਕਈ ਵਾਰ ਪਹੁੰਚ ਕੀਤੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਮਰ ਪੱਤਰ, ਸਰਟੀਫਿਕੇਟ ਅਤੇ ਸੁਤੰਤਰਤਾ ਸੈਨਾਨੀ ਪਰਿਵਾਰਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ ਪ੍ਰੰਤੂ ਕਿਸੇ ਨੇ ਇਨਾਂ ਪਰਿਵਾਰਾਂ ਦੀ ਗੱਲ ਨਹੀਂ ਸੁਣੀ। ਰੋਸ ਵਜੋਂ ਜਲਿਆਂਵਾਲਾ ਬਾਗ਼ ਹੀਦਾਂ ਦੇ ਵਾਰਿਸਾਂ ਨੇ ਭਵਿੱਖ ’ਚ ਕਿਸੇ ਵੀ ਸਰਕਾਰੀ ਸਮਾਗਮ ’ਚ ਸ਼ਮੂਲੀਅਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਸ਼ਹੀਦਾਂ ਦੇ ਵਾਰਿਸਾਂ ਦਾ ਇਹ ਫ਼ੈਸਲਾ ਸਮੇਂ ਦੀਆਂ ਸਰਕਾਰਾਂ ਲਈ ਸ਼ਰਮਨਾਕ ਹੈ।