ਬਰਨਾਲਾ,02 ਸਤੰਬਰ (ਨਿਰਮਲ ਸਿੰਘ ਪੰਡੋਰੀ) : ਸਿਹਤ ਵਿਭਾਗ ਵੱਲੋਂ ਟੀ.ਬੀ. ਦੇ ਮਰੀਜਾਂ ਦੀ ਭਾਲ ਲਈ ਇਕ ਵਿਸ਼ੇਸ਼ ‘ਡੋਰ ਟੂ ਡੋਰ’ ਮੁਹਿੰਮ ਚਲਾਈ ਗਈ ਹੈ। ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਨੇ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ 2 ਸਤੰਬਰ ਤੋਂ 1 ਨਵੰਬਰ ਤੱਕ ਆਪੋ-ਆਪਣੇ ਸਬੰਧਿਤ ਖੇਤਰਾਂ ਵਿੱਚ ਘਰੋਂ-ਘਰੀਂ ਜਾਕੇ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦਾ ਸੈਂਪਲ ਮੌਕੇ ‘ਤੇ ਹੀ ਲਿਆ ਜਾਵੇਗਾ ਜੋ ਕਿ ਟੈਸਟਿੰਗ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਜਾਵੇਗਾ। ਜੇਕਰ ਕੋਈ ਮਰੀਜ ਟੀ.ਬੀ. ਤੋਂ ਪੀੜਤ ਪਾਇਆ ਗਿਆ ਤਾਂ ਉਸਦਾ ਸਾਰਾ ਇਲਾਜ ਬਿਲੁਕਤ ਮੁਫ਼ਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਲ 2025 ਤੱਕ ਟੀ.ਬੀ. ਮੁਕਤ ਦੇਸ਼ ਕਰਨ ਦਾ ਟੀਚਾ ਮਿਥਿਆ ਗਿਆ ਹੈ । ਇਸ ਲਈ ਵੀ ਇਸ ਮੁਹਿੰਮ ਦਾ ਬਹੁਤ ਅਹਿਮ ਰੋਲ ਹੈ। ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ‘ਤੇ ਆਖਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਕਈ ਮਰੀਜ਼ ਘਰਾਂ ਤੋਂ ਬਾਹਰ ਨਹੀ ਨਿਕਲ ਸਕੇ, ਇਸ ਲਈ ਵੀ ਇਸ ਟੀ.ਬੀ. ਮਰੀਜ਼ਾਂ ਨੂੰ ‘ਡੋਰ ਟੂ ਡੂਰ’ ਲੱਭਣ ਦੀ ਮਹਿੰਮ ਬਹੁਤ ਅਹਿਮ ਹੈ ।