ਚੰਡੀਗੜ, 03 ਸਤੰਬਰ (ਜੀ98 ਨਿਊਜ਼) : ਪੰਜਾਬ ਸਰਕਾਰ ਨੇ ਸੂਬੇ ’ਚ ਕੋਰੋਨਾ ਵੈਕਸੀਨੇਸ਼ਨ ਸੰਬੰਧੀ ਮਹੱਤਵਪੂਰਨ ਫ਼ੈਸਲਾ ਕਰਦੇ ਹੋਏ ਕੋਰੋਨਾ ਦੀ ਦੂਜੀ ਡੋਜ਼ ਲਗਵਾਉਣ ਵਾਲਿਆਂ ਲਈ ਅਹਿਮ ਐਲਾਨ ਕੀਤਾ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਹੁਣ ਹਰ ਐਤਵਾਰ ਲੱਗਿਆ ਕਰੇਗੀ, ਭਾਵ ਕਿ ਐਤਵਾਰ ਸਿਰਫ਼ ਕੋਰੋਨਾ ਦੀ ਦੂਜੀ ਡੋਜ਼ ਹੀ ਲੱਗਿਆ ਕਰੇਗੀ। ਜਦ ਕਿ ਹਫ਼ਤੇ ਦੇ ਬਾਕੀ ਦਿਨਾਂ ’ਚ ਪਹਿਲੀ ਡੋਜ਼ ਲਗਾਈ ਜਾਇਆ ਕਰੇਗੀ। ਉਨਾਂ ਕਿਹਾ ਕਿ ਹਸਪਤਾਲ ਤੇ ਸਿਹਤ ਕੇਂਦਰਾਂ ’ਚ ਵੈਕਸੀਨੇਸ਼ਨ ਮੌਕੇ ਪਹਿਲੀ ਤੇ ਦੂਜੀ ਡੋਜ਼ ਲਗਵਾਉਣ ਸੰਬੰਧੀ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ।