ਚੰਡੀਗੜ,03 ਸਤੰਬਰ (ਜੀ98 ਨਿਊਜ਼) : ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਧਮਕੀ ਭਰੇ ਲਹਿਜ਼ੇ ’ਚ ਕਿਹਾ ਕਿ ‘‘ਜੇਕਰ ਹਿੰਮਤ ਹੈ ਤਾਂ ਪੰਜਾਬ ’ਚ ਰਾਸ਼ਟਰਪਤੀ ਰਾਜ ਲਗਾ ਕੇ ਦੇਖੋ’’। ਪੰਜਾਬ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨੇ ਜਦ ਵੇਰਕਾ ਨੂੰ ਸਵਾਲ ਕੀਤਾ ਕਿ ਸੂਬੇ ’ਚ ਰਾਸ਼ਟਰਪਤੀ ਰਾਜ ਲੱਗਣ ਦੀ ਚਰਚਾ ਹੋ ਰਹੀ ਹੈ, ਤਾਂ ਵੇਰਕਾ ਨੇ ਜਵਾਬ ਦਿੱਤਾ ਕਿ ‘ ਪੰਜਾਬ ਉਨਾਂ ਦੇ ਬਾਪ ਦਾ ਨਹੀਂ ਹੈ ਜੋ ਰਾਸ਼ਟਰਪਤੀ ਰਾਜ ਲਗਾ ਦੇਣਗੇ, ਲਗਾ ਕੇ ਦੇਖਣ’। ਉਂਝ ਭਾਵਂੇ ਸੂਬੇ ’ਚ ਰਾਸ਼ਟਰਪਤੀ ਰਾਜ ਦੀ ਚਰਚਾ ਸੰਬੰਧੀ ਸਵਾਲ ਦਾ ਜਵਾਬ ਵੇਰਕਾ ਨੇ ਦਲੇਰੀ ਨਾਲ ਦਿੱਤਾ ਪ੍ਰੰਤੂ ਵੇਰਕਾ ਦੀ ਦਲੇਰੀ ਤੇ ਤਲਖ਼ੀ ਵਿੱਚੋਂ ਸਾਫ਼ ਝਲਕਦਾ ਸੀ ਕਿ ਕਾਂਗਰਸ ਵੀ ਰਾਸ਼ਟਰਪਤੀ ਰਾਜ ਦੀ ਚਰਚਾ ਤੋਂ ਚਿੰਤਤ ਜ਼ਰੂਰ ਹੈ ਕਿਉਂਕਿ ਸੂਬੇ ’ਚ ਸਿਆਸੀ ਆਗੂਆਂ ਦੇ ਵਿਰੋਧ ਸਮੇਂ ਹਾਲਾਤ ਕੰਟਰੋਲ ਤੋਂ ਬਾਹਰ ਹੋ ਰਹੇ ਹਨ।