ਬਰਨਾਲਾ 05 ਸਤੰਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਪੁਲਿਸ ਨੇ ਬੀਤੇ ਦਿਨ ਮਹਿਲ ਕਲਾਂ ਨਜਦੀਕ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਘੇਰ ਕੇ ਜ਼ਖਮੀ ਕਰਕੇ ਲੁੱਟ ਖੋਹ ਕਰਨ ਵਾਲੇ ਨੂੰ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਜਗਵਿੰਦਰ ਸਿੰਘ ਚੀਮਾ ਐਸਪੀ (ਪੀਬੀਆਈ ) ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਾਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਭਾਗੀਰਥ ਸਿੰਘ ਮੀਨਾ ਐਸਐਸਪੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਉੱਚ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਜਿਨਾਂ ਦੀ ਅਗਵਾਈ ’ਚ ਉਕਤ ਗਿਰੋਹ ਸਮੇਤ ਹੋਰ ਸਮਾਜ ਵਿਰੋਧੀ ਅਨਸਾਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮਿਤੀ 1 ਸਤੰਬਰ ਨੂੰ ਸੁਨੀਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਵੀਰਵਾਨਾ ਜ਼ਿਲਾ ਗੰਗਾਨਗਰ ਹਾਲ ਅਬਾਦ ਮਹਿਲ ਕਲਾਂ ਬਰਨਾਲਾ ਤੋਂ ਆਪਣਾ ਕੰਮਕਾਰ ਕਰਕੇ ਆਪਣੇ ਮੋਟਰਸਾਈਕਲ ਨੰਬਰ ਪੀਬੀ 19 ਜੀ 6884 ’ਤੇ ਸਵਾਰ ਹੋ ਕੇ ਮਹਿਲ ਕਲਾਂ ਨੂੰ ਜਾ ਰਿਹਾ ਸੀ ਤਾਂ ਪਿੰਡ ਸਹਿਜੜਾ ਤੋਂ ਮਹਿਲ ਕਲਾਂ ਵਿਚਕਾਰ ਰੋਡ ’ਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰਿਆ, ਉਸ ਦੀ ਕੁੱਟਮਾਰ ਕਰਕੇ ਬੁਰੀ ਤਰਾਂ ਜ਼ਖ਼ਮੀ ਕਰ ਦਿੱਤਾ ਅਤੇ ਉਸ ਦਾ ਮੋਟਰਸਾਈਕਲ, ਇੱਕ ਲੈਪਟਾਪ ਅਤੇ 5000 ਰੁਪਏ ਨਗਦੀ ਖੋਹ ਕੇ ਫਰਾਰ ਹੋ ਗਏ । ਇਨਾਂ ਲੁਟੇਰਿਆਂ ਨਾਲ ਤਿੰਨ ਹੋਰ ਵਿਅਕਤੀ ਇੱਕ ਵੱਖਰੇ ਮੋਟਰਸਾਈਕਲ ’ਤੇ ਸਵਾਰ ਸਨ ਜੋ ਰਸਤੇ ਦੀ ਰੈਕੀ ਕਰਦੇ ਸਨ। ਉਕਤ ਘਟਨਾ ਦੇ ਸੰਬੰਧ ਵਿੱਚ ਸੁਨੀਲ ਕੁਮਾਰ ਦੇ ਬਿਆਨਾਂ ’ਤੇ ਥਾਣਾ ਮਹਿਲ ਕਲਾਂ ਵਿੱਚ ਮੁਕੱਦਮਾ ਨੰ: 50 ਮਿਤੀ 1 ਸਤੰਬਰ , ਧਾਰਾ 379 ਬੀ ਦਰਜ ਕੀਤਾ ਗਿਆ। ਉਨਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ ਐਸਐਚਓ ਮਹਿਲ ਕਲਾਂ ਅਮਰੀਕ ਸਿੰਘ ਅਤੇ ਸੀਆਈਏ ਇੰਚਾਰਜ ਬਲਜੀਤ ਸਿੰਘ ਨੇ ਡੰੁਘਾਈ ਨਾਲ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਮੁਖਤਿਆਰ ਸਿੰਘ ਉਰਫ ਮੋਹਨੀ,ਕਮਲਜੀਤ ਸਿੰਘ ਉਰਫ ਹਨੀ, ਧਰਮਪਾਲ ਸਿੰਘ ਉਰਫ ਮੂਸੀ, ਦਿਲਜੋਤ ਸਿੰਘ ਉਰਫ ਜੋਤ,ਅਵਤਾਰ ਸਿੰਘ ਉਰਫ ਤਾਰੀ (ਸਾਰੇ ਵਾਸੀਅਨ ਪਿੰਡ ਸੇਖਾ) ਅਤੇ ਤੀਰਥ ਸਿੰਘ ਵਾਸੀ ਟਿੱਬਾ ਨੂੰ ਤਿੰਨ ਮੋਟਰਸਾਈਕਲਾਂ ਸਮੇਤ ਮਿਤੀ 4 ਸਤੰਬਰ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਇਨਾਂ ਦੇ ਕਬਜ਼ੇ ਵਿੱਚੋਂ ਇੱਕ ਖੋਹ ਕੀਤਾ ਮੋਟਰਸਾਈਕਲ ਅਤੇ ਇੱਕ ਲੈਪਟਾਪ ਵੀ ਬਰਾਮਦ ਹੋਏ । ਉਨਾਂ ਦੱਸਿਆ ਕਿ ਇਸ ਗਿਰੋਹ ਦੇ ਖ਼ਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ। ਜਿਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਸਹਾਇਕ ਥਾਣੇਦਾਰ ਜਗਦੇਵ ਸਿੰਘ ਸੀਆਈਏ ਨੇ ਮੁਖਬਰ ਦੀ ਸੂਚਨਾ ’ਤੇ ਅਮਰੀਕ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਕਾਹਨੇਕੇ ਨੂੰ ਮੁਕੱਦਮਾ ਨੰਬਰ 62 ਮਿਤੀ 1-09-2021 ਧਾਰਾ 411ਥਾਣਾ ਰੂੜੇਕੇ ਕਲਾਂ ਵਿੱਚ ਗਿ੍ਫਤਾਰ ਕਰਕੇ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਅਤੇ ਦੋਸ਼ੀ ਅਮਰੀਕ ਸਿੰਘ ਦੀ ਨਿਸ਼ਾਨਦੇਹੀ ’ਤੇ ਇੱਕ ਖੋਲਿਆ ਹੋਇਆ ਮੋਟਰਸਾਈਕਲ ਦਾ ਸਮਾਨ ਵੀ ਬਰਾਮਦ ਕੀਤਾ।
ਐਸਪੀ ਸ੍ਰੀ ਚੀਮਾ ਨੇ ਦੱਸਿਆ ਕਿ ਸੀਆਈਏ ਬਰਨਾਲਾ ਦੀ ਪੁਲਿਸ ਪਾਰਟੀ ਨੇ ਨਾਜ਼ਾਇਜ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਦਵਿੰਦਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਬਰਨਾਲਾ ਨੂੰ 12 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਜਗਤਾਰ ਸਿੰਘ ਉਰਫ ਜੱਗਾ ਵਾਸੀ ਮੱਲੂਮਾਜਰਾ ਜ਼ਿਲਾ ਪਟਿਆਲਾ, ਪ੍ਰਵੀਨ ਕੁਮਾਰ ਵਾਸੀ ਧਬਲਾਨ ਜ਼ਿਲਾ ਪਟਿਆਲਾ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਬੀਬੀਪੁਰ ਜ਼ਿਲਾ ਪਟਿਆਲਾ ਨੂੰ ਪਿੰਡ ਭੱਠਲਾਂ ਨਜਦੀਕ ਇੱਕ ਸਵਿਫਟ ਕਾਰ ਨੰਬਰ ਪੀਬੀ 11 ਸੀਐਲ 6994 ਵਿੱਚੋਂ 60 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਸਮੇਤ ਕਾਬੂ ਕਰਕੇ ਦੋਸ਼ੀਆਂ ਖ਼ਿਲਾਫ਼ ਥਾਣਾ ਧਨੌਲਾ ਵਿਖੇ ਮੁਕੱਦਮਾ ਨੰਬਰ 120 ਮਿਤੀ 5-09-2021 ਧਾਰਾ 61,78 (2) 1/14 ਆਬਕਾਰੀ ਐਕਟ ਤਹਿਤ ਦਰਜ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਬਿ੍ਜ ਮੋਹਨ ਡੀਐਸਪੀ ਅਤੇ ਕੁਲਦੀਪ ਸਿੰਘ ਡੀਐਸਪੀ ਮਹਿਲ ਕਲਾਂ, ਬਲਜੀਤ ਸਿੰਘ ਇੰਚਾਰਜ ਸੀਆਈਏ ਬਰਨਾਲਾ,ਅਮਰੀਕ ਸਿੰਘ ਐਸਐਚਓ ਮਹਿਲ ਕਲਾਂ ਵੀ ਹਜ਼ਾਰ ਸਨ।