ਚੰਡੀਗੜ, 07 ਸਤੰਬਰ (ਜੀ98 ਨਿਊਜ਼) : ਬਟਾਲਾ ਨੂੰ ਜ਼ਿਲਾ ਬਣਾਏ ਜਾਣ ਦੀ ਚਰਚਾ ਦੌਰਾਨ ਐਸਐਸਐਸ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਗੁਰਦਾਸਪੁਰ ਜ਼ਿਲੇ ਦੇ ਹੋਰ ਟੁਕੜੇ ਨਾ ਕੀਤੇ ਜਾਣ । ਉਨਾਂ ਕਿਹਾ ਕਿ ਅਕਾਲੀ ਭਾਜਪਾ-ਸਰਕਾਰ ਵੇਲੇ ਪਠਾਨਕੋਟ ਜ਼ਿਲਾ ਬਣਾਇਆ ਗਿਆ ਅਤੇ ਹੁਣ ਬਟਾਲਾ ਜ਼ਿਲਾ ਬਣਾਉਣ ਦੀ ਚਰਚਾ ਹੋ ਰਹੀ ਹੈ, ਜਿਸ ਨਾਲ ਗੁਰਦਾਸਪੁਰ ਜ਼ਿਲੇ ਦਾ ਇਤਿਹਾਸਕ, ਧਾਰਮਿਕ, ਭੂਗੋਲਿਕ ਵਜੂਦ ਹੀ ਖ਼ਤਮ ਹੋ ਜਾਵੇਗਾ। ਉਨਾਂ ਚਿਤਾਵਨੀ ਦਿੱਤੀ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਮੌਜੂਦਾ ਲੀਡਰਸ਼ਿਪ ਜੇਕਰ ਜ਼ਿਲ੍ਹੇ ਦੇ ਹੋਰ ਟੁਕੜੇ ਹੋਣ ਤੋਂ ਨਾਂ ਰੋਕ ਸਕੀ ਤਾਂ ਆਉਣ ਵਾਲੀਆ ਪੀੜੀਆਂ ਕਦੇ ਮੁਆਫ਼ ਨਹੀਂ ਕਰਨਗੀਆਂ। ਸ੍ਰੀ ਰਮਲ ਬਹਿਲ ਨੇ ਜ਼ਿਲਾ ਬਾਰ ਐਸੋਸੀਏਸ਼ਨ ਵੱਲੋਂ ਗੁਰਦਾਸਪੁਰ ਜ਼ਿਲੇ ਨੂੰ ਤੋੜਨ ਖ਼ਿਲਾਫ਼ ਸ਼ੁਰੂ ਕੀਤੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਹੋਰ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ।