ਮਹਿਲ ਕਲਾਂ 10 ਜੂਨ ( ਜਸਵੰਤ ਸਿੰਘ ਲਾਲੀ )- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਮਹਿਲ ਕਲਾਂ ਇਲਾਕੇ ਦੀ ਮੈਡੀਕਲ ਖੇਤਰ ਦੀ ਨਾਮਵਰ ਸੰਸਥਾ ਮਾਲਵਾ ਕਾਲਜ ਆਫ ਨਰਸਿੰਗ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਮੌਕੇ ਕਾਲਜ ਦੇ ਐਮ ਡੀ ਸੁਸ਼ੀਲ ਕੁਮਾਰ ਬਾਸਲ ਨੇ ਦੱਸਿਆ ਕਿ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਵੱਲੋ ਰਲ ਮਿਲਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ । ਉਹਨਾਂ ਕਿਹਾ ਕਿ ਅੱਜ ਦੇ ਦਿਨ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜ਼ੁਲਮ ਦੇ ਖਿਲਾਫ਼ ਸ਼ਹਾਦਤ ਦਿੱਤੀ। ਜਿਸ ਕਰਕੇ ਅੱਜ ਦੇ ਦਿਨ ਥਾਂ-ਥਾਂ ‘ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾ ਲਗਾਈਆਂ ਜਾਂਦੀਆਂ ਹਨ । ਇਸ ਮੌਕੇ ਪਿ੍ੰਸੀਪਲ ਮੈਡਮ ਸਿੰਦਰ ਕੌਰ,ਹਰਜੋਤ ਕੌਰ , ਭਾਗਵਿੰਦਰ ਕੌਰ , ਸੰਦੀਪ ਕੌਰ , ਰਜਨਪ੍ਰੀਤ ਕੌਰ , ਡਾਕਟਰ ਖੁਸਮਤਾ , ਰਾਜਵਿੰਦਰ ਕੌਰ,ਇਸ਼ਤਪ੍ਰੀਤ ਕੌਰ,ਕਿਰਨ ਕੌਰ,ਤੇਜਿੰਦਰ ਕੌਰ ਅਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ ।