ਮਾਨਸਾ- ਮਾਨਸਾ ਜ਼ਿਲ੍ਹੇ ਵਿੱਚ ਇੱਕ ਮਹਿਲਾ ਪਟਵਾਰੀ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਕਾਬੂ ਕੀਤਾ। ਜਾਣਕਾਰੀ ਅਨੁਸਾਰ ਪਿੰਡ ਬਾਜੇਵਾਲਾ ਦੀ ਮਾਲ ਪਟਵਾਰੀ ਅਮਨਦੀਪ ਕੌਰ ਦੇ ਖ਼ਿਲਾਫ਼ ਵਿਜੀਲੈਂਸ ਕੋਲ ਜ਼ਮੀਨ ਦੇ ਤਬਾਦਲੇ ਦਾ ਇੰਤਕਾਲ ਦਰਜ ਅਤੇ ਮਨਜ਼ੂਰ ਕਰਵਾਉਣ ਬਦਲੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਮਿਲੀ ਸੀ। ਪਟਵਾਰੀ ਅਮਨਦੀਪ ਕੌਰ ਨੇ ਮੁਦਈ ਤੋਂ 10 ਹਜ਼ਾਰ ਦੀ ਮੰਗ ਕੀਤੀ ਅਤੇ ਸੌਦਾ ਤੈਅ ਹੋਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਨੂੰ 6 ਹਜ਼ਾਰ ਰੁਪਏ ਰਿਸ਼ਵਤ ਦੀ ਰਕਮ ਸਣੇ ਫੜਿਆ ।