ਬਰਨਾਲਾ, 14 ਸਤੰਬਰ (ਨਿਰਮਲ ਸਿੰਘ ਪੰਡੋਰੀ) : ਸ਼ੋਮਣੀ ਅਕਾਲੀ ਦਲ ਵੱਲੋਂ ਕੁਲਵੰਤ ਸਿੰਘ ਕੀਤੂ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਪਾਰਟੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਨੇ ਕੁਲਵੰਤ ਸਿੰਘ ਕੀਤੂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਹਾਜ਼ਰ ਅਕਾਲੀ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਪ੍ਰਧਾਨ ਵੱਲੋਂ ਪ੍ਰਗਟ ਕੀਤੇ ਭਰੋਸੇ ਉੱਪਰ ਖਰੀ ਉੱਤਰੇਗੀ । ਇਸ ਮੌਕੇ ਜ਼ਿਲਾ ਪ੍ਰਧਾਨ ਟੇਕ ਸਿੰਘ ਧਨੌਲਾ,ਰੁਪਿੰਦਰ ਸਿੰਘ ਸੰਧੂ, ਜਥੇਦਾਰ ਜਰਨੈਲ ਸਿੰਘ ਭੋਤਨਾ, ਬਿੱਟੂ ਦੀਵਾਨਾ, ਬੇਅੰਤ ਕੌਰ ਖਹਿਰਾ, ਪਰਮਿੰਦਰ ਕੌਰ ਰੰਧਾਵਾ, ਸੰਜੀਵ ਸ਼ੋਰੀ, ਤਰਨਜੀਤ ਸਿੰਘ ਦੁੱਗਲ, ਪਰਮਜੀਤ ਸਿੰਘ ਢਿੱਲੋ, ਜਸਵੀਰ ਸਿੰਘ ਗੱਖੀ, ਨੀਰਜ ਸ਼ਰਮਾ, ਪਰਮਜੀਤ ਕੌਰ ਕੱਟੂ, ਨਿਹਾਲ ਸਿੰਘ ਉੱਪਲੀ, ਸੋਨੀ ਜਾਗਲ, ਰਾਜ ਧੌਲਾ, ਬੇਅੰਤ ਸਿੰਘ ਬਾਠ, ਰਣਧੀਰ ਸਿੰਘ ਧੀਰਾ, ਰਛਪਾਲ ਸਿੰਘ ਗੋਗੀ ਆਦਿ ਵੀ ਹਾਜ਼ਰ ਸਨ।