ਚੰਡੀਗੜ੍ਹ,17 ਜੁਲਾਈ, Gee98 news service
-ਮਲੇਰਕੋਟਲਾ ਵਿਖੇ ਵਾਪਰੀ ਇੱਕ ਵੱਡੀ ਘਟਨਾ ਵਿੱਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਅਦਨਾਨ ਅਲੀ ਖਾਨ ‘ਤੇ ਜਾਨ ਲੇਵਾ ਹਮਲੇ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਦਨਾਨ ਅਲੀ ਖਾਨ ਉੱਪਰ 25 ਤੋਂ 30 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ਦੀ ਜਾਣਕਾਰੀ ਅਦਨਾਨ ਅਲੀ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਖੁਦ ਵੀ ਦਿੱਤੀ। ਹਮਲੇ ਦੌਰਾਨ ਅਲੀ ਖਾਨ ਸਖ਼ਤ ਜਖਮੀ ਹੋਏ ਜੋ ਜੇਰੇ ਇਲਾਜ ਹਨ। ਹਮਲੇ ਤੋਂ ਬਾਅਦ ਉਹਨਾਂ ਕਿਹਾ ਕਿ ਉਹਨਾਂ ਨੇ ਵਾਰ-ਵਾਰ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਈ ਪੋਸਟ ਵਿੱਚ ਅਦਨਾਨ ਅਲੀ ਖਾਨ ਨੇ ਹਮਲੇ ਦੀ ਰੰਜਿਸ਼ ਰਾਏਕੋਟ ਵਿਖੇ ਇੱਕ ਮਸਜਿਦ ਨੂੰ ਖਾਲੀ ਕਰਵਾਉਣ ਅਤੇ ਕਬਜ਼ਾ ਕਰਨ ਵਾਲਿਆਂ ‘ਤੇ ਪੁਲਿਸ ਕਾਰਵਾਈ ਕਰਵਾਉਣਾ ਦੱਸਿਆ ਹੈ। ਆਪਣੀ ਪੋਸਟ ਵਿੱਚ ਅਦਨਾਨ ਅਲੀ ਖਾਨ ਨੇ ਹਮਲਾਵਰਾਂ ਦੇ ਨਾਵਾਂ ਦਾ ਜ਼ਿਕਰ ਵੀ ਕੀਤਾ ਹੈ।