ਬਰਨਾਲਾ, 18 ਸਤੰਬਰ (ਮੰਗਲ ਸਿੰਘ) : ਬਰਨਾਲਾ ਪੁਲਿਸ ਨੇ
ਦੋ ਵਿਅਕਤੀਆਂ ਨੂੰ ਤਿੰਨ ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀਆਈਏ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ’ਤੇ ਸਟੈਂਡਰਡ ਚੌਂਕ ਹੰਡਿਆਇਆ ਵਿਖੇ ਲਗਾਏ ਨਾਕੇ ’ਤੇ ਸੁਰਿੰਦਰ ਕੁਮਾਰ ਰਿੰਪੀ ਪੁੱਤਰ ਸਰੂਪ ਚੰਦ ਅਤੇ ਬਬਲੂ ਕੁਮਾਰ ਪੁੱਤਰ ਜਗਦੀਸ ਰਾਏ ਵਾਸੀਆਨ ਰਾਮਪੁਰਾ ਦੀ ਵਰਨਾ ਕਾਰ ਨੰ: ਡੀ.ਐਲ.-3 ਸੀ. 7950 ਰੋਕ ਕੇ ਤਲਾਸ਼ੀ ਦੌਰਾਨ ਤਿੰਨ ਕਿਲੋ ਅਫ਼ੀਮ ਬਰਾਮਦ ਕੀਤੀ ਗਈ ਅਤੇ ਦੋਵੇਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਉਨਾਂ ਦੱਸਿਆ ਕਿ ਦੋਸ਼ੀ ਸੁਰਿੰਦਰ ਕੁਮਾਰ ਦੇ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਅਤੇ ਥਾਣਾ ਸਿਟੀ ਰਾਮਪੁਰਾ ਵਿੱਚ ਚੋਰੀ ਅਤੇ ਐਨਡੀਪੀਐਸ ਐਕਟ ਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਅਧੀਨ ਮਾਮਲੇ ਦਰਜ ਹਨ।