ਚੰਡੀਗੜ੍ਹ–ਯੂਪੀ ਵਿਧਾਨ ਸਭਾ ਦੇ ਸਪੀਕਰ ਰਿਦੈ ਨਾਰਾਇਣ ਦੀਕਸ਼ਿਤ ਨੇ ਆਪਣੇ ਘੱਟ ਕੱਪੜਿਆਂ ਅਤੇ ਅਜੀਬ ਹਰਕਤਾਂ ਕਰਕੇ ਚਰਚਾ ਤੇ ਵਿਵਾਦਾਂ ਚ ਰਹਿਣ ਵਾਲੀ ਅਭਿਨੇਤਰੀ ਰਾਖੀ ਸਾਵੰਤ ਦੀ ਤੁਲਨਾ ਮਹਾਤਮਾ ਗਾਂਧੀ ਨਾਲ ਕਰਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸਪੀਕਰ ਦੀਕਸ਼ਤ ਨੇ ਇਕ ਸੰਮੇਲਨ ‘ਚ ਸੰਬੋਧਨ ਕਰਦੇ ਹੋਏ ਟਿੱਪਣੀ ਕੀਤੀ ਕਿ “ਜੇਕਰ ਕੋਈ ਘੱਟ ਕੱਪੜੇ ਪਾ ਕੇ ਮਹਾਨ ਬਣ ਜਾਂਦਾ ਹੁੰਦਾ ਤਾਂ ਰਾਖੀ ਸਾਵੰਤ ਮਹਾਤਮਾ ਗਾਂਧੀ ਤੋਂ ਵੀ ਵੱਡੀ ਹਸਤੀ ਹੁੰਦੀ” । ਇਸ ਤੋਂ ਵੀ ਅੱਗੇ ਆਪਣੀ ਅਕਲ ਦਾ ਜਨਾਜ਼ਾ ਕੱਢਦੇ ਹੋਏ ਸਪੀਕਰ ਰਿਦੈ ਨਾਰਾਇਣ ਦੀਕਸ਼ਿਤ ਨੇ ਕਿਹਾ ਕਿ “ਮਹਾਤਮਾ ਗਾਂਧੀ ਜੀ ਸਿਰਫ਼ ਧੋਤੀ ਹੀ ਪਾਉਂਦੇ ਸਨ, ਦੇਸ਼ ਉਨ੍ਹਾਂ ਨੂੰ ਬਾਪੂ ਕਹਿੰਦਾ ਹੈ,ਜੇਕਰ ਕੋਈ ਕੱਪੜੇ ਲਾਹ ਕੇ ਮਹਾਨ ਬਣ ਜਾਵੇ ਫਿਰ ਤਾਂ ਰਾਖੀ ਸਾਵੰਤ ਮਹਾਤਮਾ ਗਾਂਧੀ ਤੋਂ ਵੀ ਮਹਾਨ ਹੋਵੇ” ।ਯੂ ਪੀ ਵਿਧਾਨ ਸਭਾ ਸਪੀਕਰ ਦੇ ਇਨ੍ਹਾਂ ਵਿਗੜੇ ਲਫ਼ਜ਼ਾਂ ਤੋਂ ਵਿਵਾਦ ਖੜ੍ਹਾ ਹੋ ਗਿਆ ਅਤੇ ਸਪੀਕਰ ਨੂੰ ਵਿਧਾਨ ਸਭਾ ਤੋਂ ਬਾਹਰ ਕੀਤੇ ਜਾਣ ਦੀ ਮੰਗ ਵੀ ਉੱਠ ਖੜ੍ਹੀ ਹੋਈ ਹੈ।