ਬਰਨਾਲਾ, 22 ਸਤੰਬਰ ( ਨਿਰਮਲ ਸਿੰਘ ਪੰਡੋਰੀ) “ਦੇਸ਼ ਅੰਦਰ ਅਸਮਾਨ ਛੂਹ ਰਹੀ ਮਹਿੰਗਾਈ ਨੇ ਲੋਕਾਂ ਦੇ ਨੱਕ ‘ਚ ਦਮ ਲਿਆ ਦਿੱਤਾ ਹੈ,ਜਿਸ ਕਾਰਨ ਲੋਕਾਂ ਨੂੰ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਦੁੱਭਰ ਹੋ ਗਿਆ ਹੈ। ਰੁਜ਼ਗਾਰ ਦੇ ਵਸੀਲਿਆਂ ਦੀ ਘਾਟ ਕਾਰਨ ਨੌਜਵਾਨ ਵਰਗ ਨੂੰ ਆਪਣੇ ਭਵਿੱਖ ਦੀ ਚਿੰਤਾ ਹੋਣ ਕਾਰਨ ਉਹ ਮਾਨਸਿਕ ਤੌਰ ‘ਤੁੇ ਬਹੁਤ ਪ੍ਰੇਸ਼ਾਨ ਹਨ।ਪੜੇ-ਲਿਖੇ ਨੌਜਵਾਨ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਦੇ ਹਨ ਤਾਂ ਉਹਨਾਂ ਨੂੰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਬਹੁਤ ਸ਼ਰਮਨਾਕ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ ਦੇ ਸੂਬਾ ਪ੍ਰਧਾਨ ਨਿਰਮਲ ਦੋਸਤ (ਰਾਏਕੋਟ) ਨੇ ਅੱਜ ਪ੍ਰੈੱਸ ਨੂੰ ਜਾਰੀ ਕੀਤੇ ਇੱਕ ਬਿਆਨ ‘ਚ ਕੀਤਾ। ਨਿਰਮਲ ਦੋਸਤ ਨੇ ਕਿਹਾ ਕਿ ਕੇਵਾਈਓਆਈ ਆਪਣੇ ਵਿੱਤ ਅਨੁਸਾਰ ਲੋਕਾਂ ਨੂੰ ਸਿਆਸੀ ਤੌਰ ‘ਤੇ ਚੇਤੰਨ ਕਰ ਰਹੀ ਤਾਂ ਜੋ ਅੱਤ ਦਰਜ਼ੇ ਦੇ ਪੈਦਾ ਹੋ ਚੁੱਕੇ ਘਟੀਆ ਨਿਜ਼ਾਮ ਨੂੰ ਬਦਲਿਆ ਜਾ ਸਕੇ ਤੇ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕੇ। ਰਾਜਸੀ ਤੌਰ ‘ਤੇ ਚੇਤੰਨ ਕੀਤੇ ਬਿਨਾਂ ਲੋਕਾਂ ਦਾ ਜੀਵਨ ਬਦਲੀ ਹੋਣ ਬਾਰੇ ਸੋਚਿਆ ਜਾਣਾ “ਮਿਰਗ ਤਿ੍ਰਸ਼ਨਾਂ“ ਵਾਂਗ ਹੀ ਹੈ। ਪੰਜਾਬ ਸਰਕਾਰ ਦੇ ਵਾਪਰੇ ਘਟਨਾਕ੍ਰਮ ਪ੍ਰਤੀ ਉਹਨਾਂ ਕਿਹਾ ਕਿ ਰਾਜਨੀਤਕ ਖੇਤਰ ‘ਚ ਕਿਸੇ ਵੀ ਸਮੇਂ ਕੁਝ ਵੀ ਵਾਪਰ ਸਕਦਾ ਹੈ,ਕਿਉਂ ਕਿ ਰਾਜਨੀਤਕ ਖੇਤਰ ‘ਚ ਕੁਝ ਵੀ ਸੱਥਾਈ ਨਹੀਂ ਹੁੰਦਾ।ਪਰ ਲੋਕ ਭਲਾਈ ਨੂੰ ਪਹਿਲ ਦੇ ਆਧਾਰ ‘ਤੇ ਲੈਣਾ ਜ਼ਰੂਰੀ ਹੈ।ਨਿਰਮਲ ਦੋਸਤ ਨੇ ਮੰਗ ਕੀਤੀ ਕਿ ਸਿੱਖਿਆ,ਸਿਹਤ ਸਹੂਲਤਾਂ ਅਤੇ ਜੀਵਨ ਬੀਮਾ ਹਰ ਇੱਕ ਲਈ ਮੁਫ਼ਤ ਹੋਣਾ ਚਾਹੀਦਾ ਹੈ।