ਬਰਨਾਲਾ, 22 ਸਤੰਬਰ (ਨਿਰਮਲ ਸਿੰਘ ਪੰਡੋਰੀ) : ਐਸ ਡੀ ਕਾਲਜ ਦੇ ਮੈਡੀਕਲ ਲੈਬੋਰੇਟਰੀ ਐਂਡ ਮੋਲੇਕਿਊਲਰ ਡਾਇਗਨੌਸਟਿਕ ਟੈਕਲਾਲੋਜੀ (ਐਮਐਲਐਮਡੀਟੀ) ਦੇ ਵਿਦਿਆਰਥੀ ਸੰਦੀਪ ਕੁਮਾਰ ਤਿਵਾੜੀ ਦੀ ਨਾਮਵਰ ਕੈਂਸਰ ਸੰਸਥਾ ਵਿਚ ਚੋਣ ਹੋਈ ਹੈ। ਵਿਭਾਗ ਦੇ ਮੁਖੀ ਡਾ. ਵੰਦਨਾ ਕੁਕਰੇਜਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਦੀ ਟਾਟਾ ਮੈਮੋਰੀਅਲ ਕੈਂਸਰ ਸੈਂਟਰ ਮੁੰਬਈ ਦੇ ਹੋਮੀ ਭਾਭਾ ਕੈਂਸਰ ਸੈਂਟਰ ਸੰਗਰੂਰ ਵਿਖੇ ਚੋਣ ਹੋਈ ਹੈ। 6 ਮਹੀਨਿਆਂ ਦੀ ਟਰੇਨਿੰਗ ਦੌਰਾਨ ਉਸਨੂੰ 6 ਹਜ਼ਾਰ ਮਹੀਨਾ ਮਿਲਣਗੇ। ਟਰੇਨਿੰਗ ਸਮਾਪਤ ਹੋਣ ਤੋਂ ਬਾਅਦ ਬਤੌਰ ਮੈਡੀਕਲ ਲੈਬ ਟੈਕਨੀਸ਼ੀਅਨ ਨਿਯੁਕਤੀ ਹੋ ਜਾਵੇਗੀ। ਵਿਭਾਗ ਲਈ ਇਹ ਮਾਣ ਦੀ ਗੱਲ ਹੈ ਕਿ ਬੀ.ਵੌਕ (ਐਮਐਲਐਮਡੀਟੀ) ਦਾ ਵਿਦਿਆਰਥੀ ਦੀ ਇਲਾਕੇ ਦੇ ਪ੍ਰਸਿੱਧ ਹਸਪਤਾਲ ਵਿਚ ਨਿਯੁਕਤੀ ਹੋਵੇਗੀ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਵਿਦਿਆਰਥੀਆਂ ਦੀ ਵੱਖ ਵੱਖ ਸਿਹਤ ਸੰਸਥਾਵਾਂ ਵਿਚ ਨਿਯੁਕਤੀ ਹੋਈ ਹੈ। ਵਿਦਿਆਰਥੀ ਦੀ ਇਸ ਕਾਮਯਾਬੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਐਸ ਡੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਵਿਦਿਆਰਥੀ ਦੇ ਨਾਲ ਨਾਲ ਸਾਰੇ ਵਿਭਾਗ ਨੂੰ ਵਧਾਈ ਦਿੱਤੀ ਹੈ।