ਚੰਡੀਗੜ- ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਇੱਕ ਪੱਤਰ ਲਿਖ ਕੇ ਪੀਆਰਟੀਸੀ ਦੀਆਂ ਬੱਸਾਂ ਤੋਂ ਸਰਕਾਰੀ ਸਕੀਮਾਂ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਫੋਟੋ ਵਾਲੇ ਫਲੈਕਸ ਬੋਰਡ ਉਤਾਰਨ ਲਈ ਕਿਹਾ ਗਿਆ ਹੈ। ਡਾਇਰੈਕਟਰ ਨੇ ਆਪਣੇ ਪੱਤਰ ’ਚ ਪੀਆਰਟੀਸੀ ਦੇ ਐਮਡੀ ਨੂੰ ਸੂਬੇ ਦੇ ਸਾਰੇ ਜਨਰਲ ਮੈਨੇਜਰਾਂ ਨੂੰ ਉਕਤ ਬੋਰਡ ਹਟਾਉਣ ਲਈ ਤੁਰੰਤ ਹੁਕਮ ਦੇਣ ਲਈ ਲਿਖਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਮੁੱਖ ਸੜਕਾਂ ਅਤੇ ਵੱਡੇ ਸ਼ਹਿਰਾਂ ਵਿੱਚ ਲੱਗੇ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਹੋਰਡਿੰਗ ਹਟਾ ਦਿੱਤੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੈਣ ਤੋਂ ਬਾਅਦ ਕਿਹਾ ਸੀ ਕਿ ‘‘ ਮੈਂ ਅਪਮਾਨਿਤ ਮਹਿਸੂਸ ਕਰ ਰਿਹਾ ਹਾਂ ’’। ਹੁਣ ਜਿੰਨੀ ਜਲਦੀ ਕੈਪਟਨ ਦੇ ਹੋਰਡਿੰਗ ਹਟਾਉਣ ਲਈ ਕੀਤੀ ਜਾ ਰਹੀ ਹੈ, ਇਸ ਤੋਂ ਲੱਗਦਾ ਹੈ ਕਿ ਕੈਪਟਨ ਨੇ ਸੱਚ ਹੀ ਬੋਲਿਆ ਸੀ।