ਚੰਡੀਗੜ – ਇੰਸਟਾਗ੍ਰਾਮ ’ਤੇ ਬੇਹੱਦ ਮਕਬੂਲੀਅਤ ਹਾਸਲ ਕਰਨ ਵਾਲੇ ਬਟਾਲਾ ਦੇ ਦੀਪ ਮਠਾਰੂ (20) ਨੇ ਆਪਣੀ ਪ੍ਰੇਮਿਕਾ ਦੇ ਧੋਖੇ ਤੋਂ ਨਿਰਾਸ਼ ਹੋ ਕੇ ਆਤਮਹੱਤਿਆ ਕਰਨ ਦਾ ਯਤਨ ਕੀਤਾ । ਜਿਸ ਦੀ ਹਾਲਤ ਗੰਭੀਰ ਹੈ ਅਤੇ ਉਹ ਅੰਮਿ੍ਤਸਰ ਦੇ ਸਿਵਲ ਹਸਪਤਾਲ ’ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਦੀਪ ਮਠਾਰੂ ਦੇ ਅਮਰੀਕਾ ’ਚ ਰਹਿਣ ਵਾਲੀ ਲੜਕੀ ਨਾਲ ਪਿਛਲੇ ਕੁਝ ਸਮੇਂ ਤੋਂ ਪ੍ਰੇਮ ਸੰਬੰਧ ਬਣੇ ਹੋਏ ਸਨ। ਦੀਪ ਮਠਾਰੂ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਦੀਪ ਦੀ ਪ੍ਰੇਮਿਕਾ ਲੜਕੀ ਦਾ ਵਿਵਹਾਰ ਉਸ ਪ੍ਰਤੀ ਬਦਲ ਗਿਆ ਅਤੇ ਉਸ ਲੜਕੀ ਨੇ ਕਿਸੇ ਹੋਰ ਨੌਜਵਾਨ ਨਾਲ ਸੰਬੰਧ ਬਣੇ ਲਏ, ਜੋ ਦੀਪ ਮਠਾਰੂ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੇ ਸ਼ੁੱਕਰਵਾਰ ਸਵੇਰੇ ਸਲਫ਼ਾਸ ਦੀ ਗੋਲੀ ਖਾ ਲਈ। ਉਨਾਂ ਕਿਹਾ ਕਿ ਦੀਪ ਆਪਣੀਆਂ ਸਾਰੀਆਂ ਗੱਲਾਂ ਆਪਣੀ ਮਾਂ ਨਾਲ ਸਾਂਝੀਆਂ ਕਰਦਾ ਸੀ। ਉਹ ਅਮਰੀਕਾ ਵਸਦੀ ਲੜਕੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸ ਲੜਕੀ ਨੇ ਧੋਖਾ ਕੀਤਾ। ਜਿਸ ਤੋਂ ਬਾਅਦ ਦੀਪ ਮਠਾਰੂ ਨੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਯਤਨ ਕੀਤਾ। ਜ਼ਿਕਰਯੋਗ ਹੈ ਕਿ ਬਟਾਲਾ ਦੇ ਪ੍ਰੇਮ ਨਗਰ ’ਚ ਰਹਿਣ ਵਾਲਾ ਸੂਰਜ ਪ੍ਰਕਾਸ਼ ਸਿੰਘ ਉਰਫ ਦੀਪ ਮਠਾਰੂ ਇੰਟਰਨੈੱਟ ਮੀਡੀਆ ’ਤੇ ਬਹੁਤ ਮਸਹੂਰ ਹੈ। ਉਸ ਦੇ ਵੀਡੀਓ ਕਲਿੱਪਾਂ/ਪੋਸਟਾਂ ਉੱਪਰ ਕਰੋੜਾਂ ਦੀ ਗਿਣਤੀ ’ਚ ਲਾਈਕ/ਟਿੱਪਣੀਆਂ ਹੁੰਦੀਆਂ ਸਨ, ਜਿਸ ਦੇ ਹਿਸਾਬ ਨਾਲ ਦੀਪ ਮਠਾਰੂ ਇੰਸਟਾਗ੍ਰਾਮ ਤੋਂ ਹਜ਼ਾਰਾਂ ਰੁਪਏ ਪ੍ਰਤੀ ਮਹੀਨਾ ਕਮਾ ਰਿਹਾ ਸੀ।