-ਚੰਨੀ ਰਬੜ ਦੀ ਮੋਹਰ ਅਤੇ ਸਿੱਧੂ ਨੂੰ ਕਿਹਾ ਸੁਪਰ ਸੀਐਮ
ਚੰਡੀਗੜ- ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ’ਚ ਕਾਂਗਰਸ ਸਰਕਾਰ ਦੀ ਸੱਤਾ ਤਬਦੀਲੀ ਤੋਂ ਬਾਅਦ ਬਾਦਲ ਪਰਿਵਾਰ ਅਤੇ ਕੁਝ ਹੋਰ ਅਕਾਲੀ ਆਗੂਆਂ ਨੂੰ ਗਿ੍ਰਫਤਾਰ ਕਰਨ ਦੀਆਂ ਰਿਪੋਰਟਾਂ ਦੇ ਜਵਾਬ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੈਲਿੰਜ ਕੀਤਾ ਕਿ ‘‘ਚੰਨੀ ਸਰਕਾਰ ਨੂੰ ਆਪਣਾ ਤੇ ਸੂਬੇ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ, ਸਾਨੂੰ ਜੇ ਗਿ੍ਰਫਤਾਰ ਕਰਨਾ ਹੈ ਤਾਂ ਦੱਸੋ ਅਸੀਂ ਕਿੱਥੇ ਆਈਏ’’। ਸੁਖਬੀਰ ਬਾਦਲ ਨੇ ਖੁਲਾਸਾ ਕੀਤਾ ਕਿ ਸਰਕਾਰ ਅਕਾਲੀ ਆਗੂਆਂ ਨੂੰ ਗਿ੍ਰਫਤਾਰ ਕਰਨ ਬਦਲੇ ਕੁਝ ਅਫ਼ਸਰਾਂ ਨੂੰ ਚੰਗੀਆਂ ਮਲਾਈਦਾਰ ਪੋਸਟਾਂ ਉੱਪਰ ਨਿਯੁਕਤ ਕਰਨ ਦੀਆਂ ਪੇਸ਼ਕਸ਼ਾਂ ਕਰ ਰਹੀ ਹੈ। ਉਨਾਂ ਕਿਹਾ ਕਿ ‘‘ਅਸੀਂ ਵੇਖਦੇ ਹਾਂ ਕਿ ਕੌਣ ਸੰਵਿਧਾਨ ਦੀ ਲੀਹ ਟੱਪੇਗਾ’’। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਅੰਦਰੂਨੀ ਕਾਟੋ-ਕਲੇਸ਼ ਅਤੇ ਨਾਲਾਇਕੀ ਨੂੰ ਲੁਕਾਉਣ ਲਈ ਬਦਲਾਖ਼ੋਰੀ ਤਹਿਤ ਵੱਡੇ ਅਕਾਲੀ ਆਗੂਆਂ ਨੂੰ ਫੜਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਅਕਾਲੀਆਂ ਨੂੰ ਡਰਾਇਆ ਨਹੀਂ ਜਾ ਸਕਦਾ, ਅਕਾਲੀ ਜਿਸ ਦਿਨ ਤੋਂ ਜੰਮੇ ਹਨ ਉਸ ਦਿਨ ਤੋਂ ਹੀ ਬਦਲਾਖ਼ੋਰੀ ਤੇ ਗਿ੍ਫਤਾਰੀਆਂ ਦਾ ਸਾਹਮਣਾ ਕਰ ਰਹੇ ਹਨ। ਸੁਖਬੀਰ ਬਾਦਲ ਨੇ ਟਿੱਪਣੀ ਕੀਤੀ ਕਿ ਚਰਨਜੀਤ ਸਿੰਘ ਚੰਨੀ ਨੂੰ ਸਿਰਫ਼ ਦਿਖਾਵੇ ਲਈ ਮੁੱਖ ਮੰਤਰੀ ਬਣਾਇਆ ਗਿਆ ਹੈ। ਜਦਕਿ ਨਵਜੋਤ ਸਿੰਘ ਸਿੱਧੂ ਸੁਪਰ ਸੀਐਮ ਦੀ ਭੂਮਿਕਾ ਨਿਭਾਅ ਰਹੇ ਹਨ। ਉਨਾਂ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਸਿੱਧੂ ਦੀਆਂ ਹਰਕਤਾਂ ਅਤੇ ਬਿਆਨਬਾਜ਼ੀ ਮੁੱਖ ਮੰਤਰੀ ਦੇ ਆਹੁਦੇ ਨੂੰ ਤਾਰਪੀਡੋ ਕਰਨ ਵਾਲੀ ਹੈ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਲਿਆਕਤ ਅਤੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਅਨੁਸਾਰ ਕੰਮ ਕਰਨ, ਨਾ ਕਿ ਇੱਕ ਗੈਰ ਸੰਵਿਧਾਨਕ ਸੁਪਰ ਸੀਐਮ ਦੀ ਰਬੜ ਦੀ ਮੋਹਰ ਬਣ ਕੇ ਰਹਿਣ।