ਬਰਨਾਲਾ,25 ਸਤੰਬਰ (ਨਿਰਮਲ ਸਿੰਘ ਪੰਡੋਰੀ) : ਪਾਵਰਕਾਮ ਬਰਨਾਲਾ (ਦਿਹਾਤੀ) ਉਪ ਮੁੱਖ ਇੰਜੀਨੀਅਰ ਸ੍ਰੀ ਤੇਜ ਬਾਂਸਲ ਦੀ ਅਗਵਾਈ ਹੇਠ ਖਪਤਕਾਰਾਂ ਦੇ ਬਿਜਲੀ ਬਿੱਲਾਂ ਨੂੰ ਠੀਕ ਕਰਨ ਅਤੇ ਸ਼ਿਕਾਇਤਾਂ ਸੁਣਨ ਸੰਬੰਧੀ ‘ਬਿਜਲੀ ਪੰਚਾਇਤ’ ਲਗਾਈ ਗਈ। ਇਸ ਮੌਕੇ ਐਕਸੀਅਨ ਇੰਜਨੀਅਰ ਸੰਦੀਪ ਗਰਗ ਅਤੇ ਐਸਡੀਓ ਦਿਹਾਤੀ , ਤਪਾ-1,ਤਪਾ-2, ਸ਼ਹਿਣਾ ਤੇ ਭਦੌੜ ਵੱਲੋਂ 150 ਦੇ ਕਰੀਬ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ’ਤੇ ਹੀ ਸਮੱਸਿਆਵਾਂ ਦਾ ਹੱਲ ਕੀਤਾ ਗਿਆ । ਖਪਤਕਾਰਾਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦੀ ਇਸ ਨਿਵੇਕਲੀ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਜਿੱਥੇ ਲੋਕਾਂ ਦਾ ਸਮਾਂ ਬਚਦਾ ਹੈ ਉੱਥੇ ਵਿਭਾਗ ਪ੍ਰਤੀ ਖਪਤਕਾਰਾਂ ਦੀ ਭਰੋਸੇਯੋਗਤਾ ਵੀ ਵਧਦੀ ਹੈ। ਇਸ ਮੌਕੇ ਐਸਈ ਇੰਜੀਨੀਅਰ ਤੇਜ ਬਾਂਸਲ, ਐਕਸੀਅਨ ਸੰਦੀਪ ਗਰਗ, ਐਸਡੀਓ ਬਰਨਾਲਾ ਜਸ ਸਿੰਘ, ਐਸਡੀਓ ਤਪਾ-1 ਇੰਜਨੀਅਰ ਅਮਨਦੀਪ ਸਿੰਘ ਮਾਨ, ਐਸਡੀਓ ਤਪਾ-2 ਇੰਜੀਨੀਅਰ ਸਤੀਸ ਕੁਮਾਰ, ਐਸਡੀਓ ਸ਼ਹਿਣਾ ਇੰਜੀਨੀਅਰ ਬਲਜੀਤ ਸਿੰਘ ,ਐਸਡੀਓ ਭਦੌੜ ਇੰਜੀਨੀਅਰ ਰਾਜਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।