ਬਰਨਾਲਾ, 28 ਸਤੰਬਰ (ਨਿਰਮਲ ਸਿੰਘ ਪੰਡੋਰੀ) : ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇਣ ਦੇ ਘਟਨਾਕ੍ਰਮ ’ਤੇ ਚੁਟਕੀ ਲੈਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਸਾਲੇਦਾਰ ਟਵੀਟ ਕਰਦੇ ਹੋਏ ਕਿਹਾ ਕਿ ‘‘ਮੈਂ ਤਹਾਨੂੰ ਕਿਹਾ ਸੀ ਕਿ ਉਹ ਸਥਿਰ ਆਦਮੀ ਨਹੀਂ ਹੈ ਅਤੇ ਉਹ ਸਰਹੱਦੀ ਸੂਬੇ ਪੰਜਾਬ ਦੇ ਫਿੱਟ ਨਹੀਂ ਹੈ’’। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇਸ ਟਵੀਟ ਨਾਲ ਕਾਂਗਰਸ ਹਾਈਕਮਾਂਡ ਵੱਲ ਵੀ ਤੀਰ ਛੱਡਿਆ ਹੈ। ਯਕੀਨਨ, ਕੈਪਟਨ ਦੇ ਇਸ ਸ਼ਬਦੀ ਤੀਰ ਨੇ ਕਾਂਗਰਸ ਹਾਈਕਮਾਂਡ ਨੂੰ ਉਸੇ ਤਰਾਂ ਛੱਲਣੀ ਕੀਤਾ ਹੋਵੇਗਾ ਜਿਵੇ ਹਾਈਕਮਾਂਡ ਨੇ ਕੈਪਟਨ ਨੂੰ ਮੁੱਖ ਮੰਤਰੀ ਪਦ ਤੋਂ ਹਟਾ ਕੇ ਕੀਤਾ ਸੀ। ਕਿਸੇ ਨੇ ਸੱਚ ਹੀ ਕਿਹਾ ਕਿ ਸਮਾਂ ਆਪਣਾ ਸਰੂਪ ਬਦਲਦਾ ਰਹਿੰਦਾ ਹੈ, ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਭਾਵ ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ ..!