ਬਰਨਾਲਾ, 30 ਸਤੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਪ੍ਰਾਇਮਰੀ/ ਮਿਡਲ/ ਹਾਈ/ਸੀਨੀਅਰ ਸੰਕੈਡਰੀ ਸਕੂਲਾਂ ਦਾ ਸਮਾਂ 1 ਅਕਤੂਬਰ 2021 ਤੋਂ ਬਦਲ ਜਾਵੇਗਾ। ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ 1 ਅਕਤੂਬਰ ਤੋਂ 31 ਅਕਤੂਬਰ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 8.30 ਤੋਂ 2.30 ਵਜੇ ਤੱਕ ਅਤੇ ਮਿਡਲ/ਹਾਈ/ਸੀਨੀਅਰ ਸੰਕੈਡਰੀ ਸਕੂਲਾਂ ਦਾ ਸਮਾਂ 8.30 ਤੋਂ 2.50 ਵਜੇ ਤੱਕ ਹੋਵੇਗਾ। ਇਸੇ ਤਰਾਂ 1 ਨਵੰਬਰ ਤੋਂ 28 ਫਰਵਰੀ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 9 ਵਜੇ ਤੋਂ 3 ਵਜੇ ਤੱਕ ਅਤੇ ਮਿਡਲ/ਹਾਈ /ਸੀਨੀਅਰ ਸੰਕੈਡਰੀ ਸਕੂਲਾਂ ਦਾ ਸਮਾਂ 9 ਵਜੇ ਤੋਂ 3.20 ਵਜੇ ਤੱਕ ਹੋਵੇਗਾ। ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ 1 ਮਾਰਚ 2022 ਤੋਂ 31 ਮਾਰਚ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 8.30 ਤੋਂ 2.30 ਵਜੇ ਤੱਕ ਅਤੇ ਮਿਡਲ/ਹਾਈ/ਸੀਨੀਅਰ ਸੰਕੈਡਰੀ ਸਕੂਲਾਂ ਦਾ ਸਮਾਂ 8.30 ਤੋਂ 2.50 ਵਜੇ ਤੱਕ ਦਾ ਹੋਵੇਗਾ।
