ਬਰਨਾਲਾ- ਨਗਰ ਕੌਂਸਲ ਤਪਾ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਕੌਂਸਲਰਾਂ ਨੇ ਸ੍ਰੀਮਤੀ ਮਾਇਆ ਦੇਵੀ ਸਫਾਈ ਕਰਮਚਾਰੀ ਦੀ ਸੇਵਾ ਮੁਕਤੀ ’ਤੇ ਵਿਦਾਇੰਗੀ ਪਾਰਟੀ ਦਿੱਤੀ। ਇਸ ਸੰਬੰਧੀ ਨਗਰ ਕੌਂਸਲ ਦੇ ਵਿਹੜੇ ’ਚ ਪ੍ਰਧਾਨ, ਕਾਰਜਸਾਧਕ ਅਫ਼ਸਰ ਸ੍ਰੀ ਬਾਲ ਿਸਨ, ਮੀਤ ਪ੍ਰਧਾਨ ਡਾ. ਸੋਨੀਕਾ ਬਾਂਸਲ ਦੀ ਅਗਵਾਈ ’ਚ ਇੱਕ ਪ੍ਰਭਾਵਸ਼ਾਲੀ ਸਮਾਗਮ ਰੱਖਿਆ ਗਿਆ। ਇਸ ਮੌਕੇ ਪ੍ਰਧਾਨ ਨੇ ਸ੍ਰੀਮਤੀ ਮਾਇਆ ਦੇਵੀ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਘਰੇਲੂ ਜ਼ਿੰਦਗੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਨੇ ਸ੍ਰੀਮਤੀ ਮਾਇਆ ਦੇਵੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕੌਂਸਲਰ ਅਮਨਦੀਪ ਕੌਰ ਸਿੱਧੂ, ਦੀਪਕਾ ਮਿੱਤਲ, ਪ੍ਰਵੀਨ ਕੁਮਾਰੀ, ਡਾ. ਲਾਭ ਸਿੰਘ ਚਹਿਲ, ਰਣਜੀਤ ਸਿੰਘ ਲਾਡੀ, ਹਰਦੀਪ ਸਿੰਘ, ਅਮਰਜੀਤ ਸਿੰਘ, ਜਗਵੇਦ ਕੁਮਾਰ ਜੱਗਾ, ਦੀਪਕ ਕੁਮਾਰ ਗੱਗ ਅਤੇ ਦਫ਼ਤਰ ਦਾ ਸਟਾਫ਼ ਵੀ ਹਾਜ਼ਰ ਸੀ।