ਬਰਨਾਲਾ, 01ਅਕਤੂਬਰ (ਨਿਰਮਲ ਸਿੰਘ ਪੰਡੋਰੀ) :ਬਰਨਾਲਾ ਜ਼ਿਲੇ ’ਚ ਉੱਚ ਕੋਟੀ ਦੀਆਂ ਸਿਹਤ ਸਹੂਲਤਾਂ ਦੀ ਮੰਗ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਉਦਮ ਸਦਕਾ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਹ ਪੱਥਰ ਰੱਖਣ ਲਈ ਉਪ ਮੁੱਖ ਮੰਤਰੀ ਸ੍ਰੀ ਓਪੀ ਸੋਨੀ 2 ਅਕਤੂਬਰ ਨੂੰ ਪੁੱਜ ਰਹੇ ਹਨ। ਉਕਤ ਜਾਣਕਾਰੀ ਸਾਂਝੇ ਤੌਰ ’ਤੇ ਦਿੰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਅਤੇ ਮੀਤ ਪ੍ਰਧਾਨ ਨਰਿੰਦਰ ਨੀਟਾ ਨੇ ਦੱਸਿਆ ਕਿ ਉਕਤ ਹਸਪਤਾਲ ਲਈ ਗਰਾਂਟ ਵੀ ਜਾਰੀ ਹੋ ਚੁੱਕੀ ਹੈ ਅਤੇ ਕੇਵਲ ਸਿੰਘ ਢਿੱਲੋਂ ਦਾ ‘‘ਡਰੀਮ ਪ੍ਰੋਜੈਕਟ’’ ਇਹ ਹਸਪਤਾਲ ਬੜੀ ਜਲਦੀ ਤਿਆਰ ਹੋ ਕੇ ਸਿਰਫ਼ ਬਰਨਾਲਾ ਹੀ ਨਹੀਂ ਸਗੋਂ ਮਾਲਵਾ ਖੇਤਰ ਲਈ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰੇਗਾ।