- ਜਲਦੀ ਹੋਵੇਗੀ ਹੋਰਨਾਂ ਦੇਸਾਂ ਦੇ ਪ੍ਰਧਾਨਾਂ ਦੀ ਨਿਯੁਕਤੀ : ਨਿਰਮਲ ਦੋਸਤ
ਚੰਡੀਗੜ, 03 ਅਕਤੂਬਰ (ਨਿਰਮਲ ਸਿੰਘ ਪੰਡੋਰੀ) ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ ਕੇਵਾਈਓਆਈ ਦੇ ਕੌਮੀ ਜਥੇਬੰਦਕ ਸਕੱਤਰ ਅਤੇ ਸੂਬਾ ਪ੍ਰਧਾਨ ਨਿਰਮਲ ਦੋਸਤ (ਰਾਏਕੋਟ) ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਖੇਤਰਾਂ ‘ਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਕੈਨੇਡਾ ਵਸੇ ਜਗਤਾਰ ਸਿੰਘ ਕੈਲੇ ਨੂੰ ਕੈਨੇਡਾ ਯੂਨਿਟ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਨਿਰਮਲ ਦੋਸਤ ਨੇ ਦੱਸਿਆ ਕਿ ਜਗਤਾਰ ਸਿੰਘ ਕੈਲੇ ਪਿਛਲੇ ਕਾਫ਼ੀ ਸਮੇਂ ਤੋ ਕੇਵਾਈਓਆਈ ਨਾਲ ਜੁੜਿਆ ਹੋਣ ਕਰਕੇ ਵਿਦੇਸ਼ਾਂ ‘ਚ ਰਹਿ ਰਹੇ ਐਨਆਰਆਈ ਭਾਈਚਾਰੇ ਨੂੰ ਸਮੇਂ-ਸਮੇਂ ਸਿਰ ਕੇਵਾਈਓਆਈ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਇਸ ਦਾ ਸਾਥ ਦੇਣ ਲਈ ਪ੍ਰੇਰਿਤ ਕਰ ਰਿਹਾ ਹੈ। ਉਨਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਜਗਤਾਰ ਸਿੰਘ ਕੈਲੇ ਪਹਿਲਾਂ ਨਾਲੋਂ ਵੀ ਵੱਧ ਸਰਗਰਮੀ ਨਾਲ ਕੇਵਾਈਓਆਈ ਲਈ ਕੰਮ ਕਰਨਗੇ। ਉਨਾਂ ਇਹ ਵੀ ਦੱਸਿਆ ਕਿ ਜਲਦੀ ਹੀ ਹੋਰਨਾਂ ਦੇਸ਼ਾਂ ‘ਚ ਕੇਵਾਈਓਆਈ ਦੇ ਪ੍ਰਧਾਨ ਲਗਾਏ ਜਾਣਗੇ। ਇਸ ਦੌਰਾਨ ਜਗਤਾਰ ਸਿੰਘ ਕੈਲੇ ਨੇ ਆਪਣੀ ਨਿਯੁਕਤੀ ਪ੍ਰਤੀ ਕੇਵਾਈਓਆਈ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ “ਜਿਸ ਭਰੋਸੇ ਨਾਲ ਮੈਨੂੰ ਕੈਨੇਡਾ ਯੂਨਿਟ ਦਾ ਪ੍ਰਧਾਨ ਬਣਾਇਆ ਹੈ, ਮੈਂ ਉਸ ਤੋਂ ਵੀ ਵੱਧ ਸਰਗਰਮੀ ਨਾਲ ਕੰਮ ਕਰਾਂਗਾ’’।