ਬਰਨਾਲਾ, 03 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਲਾਇਨਜ਼ ਕਲੱਬ ਬਰਨਾਲਾ (ਸੁਪਰੀਮ) ਗਾਂਧੀ ਜੈਅੰਤੀ ਮੌਕੇ ਸਵੱਛ ਭਾਰਤ ਮਿਸਨ ਤਹਿਤ ਸਫ਼ਾਈ ਕੈਪ ਲਗਾਇਆ ਗਿਆ, ਜਿਸ ਤਹਿਤ ਕਲੱਬ ਵੱਲੋਂ ਸ਼ਹਿਰ ਦੇ ਮਸ਼ਹੂਰ ਚਿੰਟੂੁ ਪਾਰਕ ਦੀ ਮੁਕੰਮਲ ਸਫ਼ਾਈ ਕੀਤੀ ਗਈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਲਾਇਨ ਸੁਰਿੰਦਰ ਬਾਂਸਲ, ਸੈਕਟਰੀ ਲਾਇਨ ਯਸ਼ਪਾਲ ਬਾਲਾ ਨੇ ਕਿਹਾ ਕਿ ਤੰਦਰੁਸਤ ਸਮਾਜ ਲਈ ਸਫ਼ਾਈ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ‘‘ ਸਫ਼ਾਈ ਹੈ ਤਾਂ ਖ਼ੁਦਾਈ ਹੈ’’ ਕਥਨ ਅਨੁਸਾਰ ਸਵੱਛਤਾ ਦੀ ਹਰ ਖ਼ੇਤਰ ਵਿੱਚ ਬਹੁਤ ਮਹੱਤਤਾ ਹੈ ਇਸ ਲਈ
ਸਿਹਤਮੰਦ ਸਮਾਜ ਲਈ ਸਾਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਸੰਬੰਧੀ ਸੁਚੇਤ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਰ ਜ਼ਿੰਮੇਵਾਰ ਨਾਗਰਿਕ ਨੂੰ ਪਲਾਸਟਿਕ ਮੁਕਤ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਐਨਐਸ ਜੰਡੂ, ਪ੍ਰੋ. ਦਰਸ਼ਨ ਕੁਮਾਰ, ਹੀਰਾ ਲਾਲ ਗਰਗ, ਡਾ. ਇੰਦਰਜੀਤ, ਵਿਕਾਸ, ਪਵਨ ਬਾਂਸਲ, ਅਸ਼ੋਕ ਸ਼ਰਮਾ, ਸੁਖਦਰਸ਼ਨ ਸਦਿਓੜਾ ਅਤੇ ਅਸ਼ੋਕ ਕੇਬੀ ਗੈਸ ਵਾਲੇ ਵੀ ਹਾਜ਼ਰ ਸਨ।