ਚੰਡੀਗੜ, 09 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਫਿਲਪੀਨਜ਼ ਦੀ ਪੱਤਰਕਾਰ ਮਾਰਿਆ ਰੈਸਾ ਅਤੇ ਰੂਸ ਦੇ ਪੱਤਰਕਾਰ ਦਮਿੱਤਰੀ ਮੁਰਾਤੋਵਾ ਨੂੰ ਇਸ ਵਰੇ ਦਾ ਨੋਬਲ ਸਾਂਤੀ ਪੁਰਸਕਾਰ ਮਿਲਣ ਦੀ ਖ਼ਬਰ ਨੇ ਸਮੁੱਚੇ ਵਿਸ਼ਵ ਦੇ ਪੱਤਰਕਾਰ ਭਾਈਚਾਰੇ ਦਾ ਸਿਰ ਉੱਚਾ ਕੀਤਾ ਹੈ, ਕਿਉਂਕਿ ਦੋਵੇਂ ਪੱਤਰਾਕਰਾਂ ਨੂੰ ਇਹ ਪੁਰਸਕਾਰ ‘‘ਪ੍ਰਗਟਾਵੇ ਦੀ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ’’ ਬਦਲੇ ਦਿੱਤਾ ਗਿਆ ਹੈ। ਫਿਲਪੀਨਜ਼ ਦੀ ਪੱਤਰਕਾਰ ‘ਰੈਪਲਰ’ ਨਾਮ ਦੀ ਨਿਊਜ਼ ਵੈਬਸਾਈਟ ਦੀ ਸਹਿ-ਬਾਨੀ ਹੈ ਅਤੇ ਰੂਸੀ ਪੱਤਰਕਾਰ ਦਮਿੱਤਰੀ ਮੁਰਾਤੋਵਾ ਰੂਸੀ ਅਖ਼ਬਾਰ ‘‘ਨੋਵਾਇਆ ਗਜ਼ਟ’’ ਦੇ ਬਾਨੀਆਂ ਵਿੱਚੋਂ ਇੱਕ ਹੈ ਜੋ ਰੂਸ ਦੇ ਨਿਰਪੱਖ ਅਖ਼ਬਾਰਾਂ ਵਿੱਚ ਗਿਣਿਆ ਜਾਂਦਾ ਹੈ।
