ਬਰਨਾਲਾ, 13 ਮਾਰਚ, Gee98 news service
-ਬਿਜਲੀ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਉਪ ਮੰਡਲ ਸ਼ਹਿਰੀ ਬਰਨਾਲਾ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕੇ.ਵੀ ਸੇਖਾ ਰੋਡ, 11 ਕੇ.ਵੀ ਸੰਘੇੜਾ ਸ਼ਹਿਰੀ ਅਤੇ 11ਕੇ.ਵੀ ਰਾਮਗੜੀਆਂ ਰੋਡ ਫੀਡਰਾਂ ‘ਤੇ ਜ਼ਰੂਰੀ ਮੁਰੰਮਤ ਕਰਨ ਕਾਰਨ 13 ਮਾਰਚ (ਦਿਨ ਵੀਰਵਾਰ) ਨੂੰ ਸਵੇਰੇ 9:30 ਵਜੇ ਤੋਂ ਸ਼ਾਮ 6:00 ਵਜੇ ਤੱਕ ਸੇਖਾ ਰੋਡ, ਰਾਮਗੜੀਆ ਰੋਡ, ਸੇਖਾ ਰੋਡ ਗਲੀ ਨੰ.4 ਤੋਂ 13 ਤੱਕ, ਮੋਰਾਂ ਵਾਲੀ ਪਹੀ, ਸੁਰਜੀਤਪੁਰਾ ਕੋਠੇ, ਰਾਧਾ ਸੁਆਮੀ ਗਲੀ, ਸੰਘੇੜਾ ਪਿੰਡ, ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।