ਬਰਨਾਲਾ,11 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਦੀ ਕਾਇਆ ਕਲਪ ਯੋਜਨਾ ਤਹਿਤ ਸਿਵਲ ਹਸਪਤਾਲ ਨੇ ਸੂਬੇ ’ਚੋਂ ਪੰਜਵਾਂ ਸਥਾਨ ਹਾਸਲ ਕਰਕੇ ਤਿੰਨ ਲੱਖ ਦਾ ਇਨਾਮ ਜਿੱਤਿਆ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਮੰਤਰੀ ਸ੍ਰੀ ਓਪੀ ਸੋਨੀ ਨੇ ਇਹ ਸਨਮਾਨ ਦਿੱਤਾ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਪੰਜਾ ਸਿਹਤ ਕੇਂਦਰਾਂ ਨੂੰ ਕਾਇਆ ਕਲਪ ਯੋਜਨਾ ਤਹਿਤ ਸਨਮਾਨ ਮਿਲਿਆ ਹੈ। ਡਾ. ਗੁਰਮਿੰਦਰ ਔਜਲਾ ਡੀਐਮਸੀ-ਕਮ-ਨੋਡਲ ਅਫ਼ਸਰ ਨੇ ਦੱਸਿਆ ਕਿ ਕਾਇਆ ਕਲਪ ਪੁਰਸਕਾਰਾਂ ਵਿੱਚ ਸਿਹਤ ਵਿਭਾਗ ਬਰਨਾਲਾ ਦੀ ਪੀਐਚਸੀ ਟੱਲੇਵਾਲ ਨੂੰ ਸੂਬੇ ’ਚ ਪਹਿਲੇ ਸਥਾਨ ਵਜੋਂ ਦੋ ਲੱਖ ਰੁਪਏ, ਪੀਐਚਸੀ ਭੱਠਲਾ ਨੂੰ ਦੂਸਰੇ ਸਥਾਨ ਵਜੋਂ ਪੰਜਾਹ ਹਜ਼ਾਰ, ਪੀ.ਐਚ.ਸੀ. ਸਹਿਣਾ ਨੂੰ ਤੀਸਰੇ ਸਥਾਨ ਵਜੋਂ ਪੰਜਾਹ ਹਜਾਰ ਰਾਸ਼ੀ ਸਨਮਾਨ ਇਨਾਮ ਮਿਲਿਆਂ ਹੈ। ਡਾ. ਭਵਨ ਸਿੱਧੂ ਏ.ਐਚ.ਏ. ਬਰਨਾਲਾ ਨੇ ਦੱਸਿਆ ਕਿ ਇਸੇ ਕਾਇਆ ਕਲਪ ਦੌਰਾਨ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸੰਧੂ ਪੱਤੀ ਬਰਨਾਲਾ ਨੇ ਸੱਤ ਜ਼ਿਲਿਆਂ ਦੇ ਕਲੱਸਟਰ ਵਿੱਚੋਂ ਛੇਵਾਂ ਸਥਾਨ ਵਜੋਂ ਪੰਜਾਹ ਹਜਾਰ ਰਾਸ਼ੀ ਦਾ ਸਨਮਾਨ ਪ੍ਰਾਪਤ ਕੀਤਾ ਹੈ।