ਬਰਨਾਲਾ,16 ਅਕਤੂਬਰ (ਨਿਰਮਲ ਸਿੰਘ ਪੰਡੋਰੀ) :ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੀ ਧਰਮ ਪਤਨੀ ਸ਼੍ਰੀਮਤੀ ਜਯੋਤੀ , ਬੇਟੀ ਅਤੇ ਅਤੇ ਉਪ ਮੰਡਲ ਮੈਜਿਸਟਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ ਤਾਨੀਆ ਬੈਂਸ, ਡਿਪਟੀ ਕਮਿਸ਼ਨਰ ਜੀ.ਐਸ.ਟੀ (ਲੁਧਿਆਣਾ ਅਤੇ ਬਰਨਾਲਾ) ਨੇ ਆਪਣੇ ਪਰਿਵਾਰ ਸਮੇਤ ਦੁਸਹਿਰੇ ਦਾ ਤਿਉਹਾਰ ਕੁਸ਼ਟ ਆਸ਼ਰਮ ਦਾਣਾ ਮੰਡੀ ਵਿਖੇ ਮਨਾਇਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਜਯੋਤੀ ਨੇ ਸਾਰਿਆਂ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਕੁਸ਼ਟ ਆਸ਼ਰਮ ਚ ਰਹਿੰਦੇ 32 ਪਰਿਵਾਰਾਂ ਨੂੰ ਉਪਹਾਰ ਦਿੱਤੇ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਬਰਨਾਲਾ ਕੁਸ਼ਟ ਰੋਗੀਆਂ ਦੀ ਮੱਦਦ ਅਤੇ ਦੇਖਭਾਲ ਲਈ ਵਚਨਬੱਧ ਹੈ। ਇਸ ਮੌਕੇ ਉਨਾਂ ਨੇ ਆਸ਼ਰਮ ਚ ਰਹਿ ਰਹੇ 32 ਪਰਿਵਾਰਾਂ ਨੂੰ ਕਿਤਾਬਾਂ ਤੋਂ ਇਲਾਵਾ ਸਟੇਸ਼ਨਰੀ, ਫ਼ਲ ਫਰੂਟ ਆਦਿ ਵੀ ਵੰਡੇ। ਇਸ ਮੌਕੇ ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਸ੍ਰੀ ਸਰਵਣ ਸਿੰਘ ਵੀ ਹਾਜ਼ਰ ਸਨ ।