ਬਰਨਾਲਾ,24 ਅਪ੍ਰੈਲ,(ਨਿਰਮਲ ਸਿੰਘ ਪੰਡੋਰੀ)-
-ਸਿਵਲ ਹਸਪਤਾਲ ਬਰਨਾਲਾ ਦੇ ਆਊਟਸੋਰਸ ਕਾਮਿਆਂ ਦੀ ਇੱਕ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਊਟਸੋਰਸ ਕਾਮੀਆਂ ਨੇ ਆਪਣੀਆਂ ਮੰਗਾਂ ਤੇ ਸਮੱਸਿਆਵਾਂ ‘ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਹਰਮਨਦੀਪ ਸਿੰਘ ਸਿੱਧੂ ਅਤੇ ਜ਼ਿਲ੍ਹਾ ਕਮੇਟੀ ਦੇ ਬੁਲਾਰੇ ਯਾਦਵਿੰਦਰ ਠੀਕਰੀਵਾਲਾ ਨੇ ਕਿਹਾ ਕਿ ਕੁਝ ਸਮੱਸਿਆਵਾਂ ਜਥੇਬੰਦੀ ਦੀਆਂ ਸਮੂਹਿਕ ਹੁੰਦੀਆਂ ਹਨ ਅਤੇ ਕੁਝ ਕਰਮਚਾਰੀਆਂ ਦੀਆਂ ਨਿੱਜੀ ਸਮੱਸਿਆਵਾਂ ਵੀ ਹੁੰਦੀਆਂ ਹਨ। ਉਹਨਾਂ ਕਿਹਾ ਕਿ ਆਊਟਸੋਰਸ ਕਾਮਿਆਂ ਦੀਆਂ ਸਮੱਸਿਆਵਾਂ ਪ੍ਰਤੀ ਹਸਪਤਾਲ ਦੇ ਸਮਰੱਥ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਊਟਸੋਰਸ ਕਾਮਿਆਂ ਦੀਆਂ ਛੁੱਟੀਆਂ ,ਕੰਮ ਦਾ ਬੋਝ, ਸਟਾਫ ਦੀ ਘਾਟ, ਨਵੇਂ ਸਟਾਫ ਦੀ ਭਰਤੀ, ਡਿਊਟੀ ਐਡਜਸਟ ਕਰਨ ਸਬੰਧੀ ਕੁਝ ਅਜਿਹੀਆਂ ਸਮੱਸਿਆਵਾਂ ਹਨ ਜਿੰਨਾਂ ਸਬੰਧੀ ਸਮਰੱਥ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਹਨਾਂ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਬੁਲਾਰਿਆਂ ਨੇ ਆਪਣੇ ਸਾਥੀਆਂ ਅਤੇ ਰੈਗੂਲਰ ਸਾਥੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਸਬੰਧੀ ਅਤੇ ਆਪਣੀ ਡਿਊਟੀ ਅਤੇ ਫਰਜ਼ਾਂ ਪ੍ਰਤੀ ਇਮਾਨਦਾਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਮੀਟਿੰਗ ਦੌਰਾਨ ਆਊਟਸੋਰਸ ਕਾਮਿਆਂ ਨੇ ਆਪਣੀ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਲਈ ਵੀ ਵਿਚਾਰਾਂ ਕੀਤੀਆਂ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦੀਪ ਪਟਿਆਲਾ ਵਾਰਡ ਅਟੈਂਡੈਂਟ, ਸੁਖਦੇਵ ਸਿੰਘ ਸਟਾਫ ਨਰਸ ਮੇਲ, ਦਵਿੰਦਰ ਕੌਰ ਵਾਰਡ ਅਟੈਂਡੈਂਟ, ਮਲਕੀਤ ਸਿੰਘ ਗਾਰਡ, ਬਲਜੀਤ ਕੌਰ ਵਾਰਡ ਅਟੈਂਡੈਂਟ, ਪ੍ਰਕਾਸ਼ ਸਿੰਘ ਵਾਰਡ ਅਟੈਂਡੈਂਟ, ਸੀਨੀਅਰ ਮੀਤ ਪ੍ਰਧਾਨ ਡਾਕਟਰ ਮਨਦੀਪ ਕੌਰ ਅਤੇ ਦਵਿੰਦਰ ਸਿੰਘ ਸੀਨੀਅਰ ਖਜ਼ਾਨਜੀ ਵਾਰਡ ਅਡੈਂਟਸ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।