ਚੰਡੀਗੜ੍ਹ, 6 ਮਈ, Gee98 News service
-ਜੇਕਰ ਤੁਸੀਂ ਰੁਟੀਨ ਵਿੱਚ ਰੇਲ ਦੀ ਯਾਤਰਾ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ ਕਿਉਂਕਿ ਰੇਲਵੇ ਨੇ ਟਿਕਟਾਂ ਦੀ ਬੁਕਿੰਗ ਦੇ ਸੰਬੰਧ ਵਿੱਚ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਇਹ ਨਵੇਂ ਨਿਯਮ 1 ਮਈ ਤੋਂ ਲਾਗੂ ਹੋ ਚੁੱਕੇ ਹਨ। ਇਹਨਾਂ ਨਿਯਮਾਂ ਤਹਿਤ ਹੁਣ ਐਡਵਾਂਸ ਟਰੇਨ ਟਿਕਟ ਬੁਕਿੰਗ ਦੀ ਮਿਆਦ ਘਟਾ ਕੇ 90 ਦਿਨ ਕਰ ਦਿੱਤੀ ਗਈ ਹੈ ਭਾਵ ਕਿ ਹੁਣ ਕੋਈ ਵੀ ਯਾਤਰੀ ਯਾਤਰਾ ਲਈ ਟਿਕਟਾਂ ਸਿਰਫ 90 ਦਿਨ ਪਹਿਲਾਂ ਹੀ ਬੁੱਕ ਕਰ ਸਕੇਗਾ। ਨਵੇਂ ਨਿਯਮਾਂ ਤਹਿਤ ਰੇਲਵੇ ਨੇ ਰਿਫੰਡ ਨੀਤੀ ਨੂੰ ਵੀ ਸੌਖਾ ਕਰ ਦਿੱਤਾ ਹੈ, ਜਿਵੇਂ ਕਿ ਪਹਿਲਾਂ ਰੱਦ ਕੀਤੀ ਟਿਕਟ ਦੇ ਪੈਸੇ ਵਾਪਸ ਕਰਨ ਵਿੱਚ 5 ਤੋਂ 7 ਦਿਨ ਦਾ ਸਮਾਂ ਲੱਗਦਾ ਸੀ ਪਰੰਤੂ ਨਵੇਂ ਨਿਯਮਾਂ ਤਹਿਤ ਹੁਣ ਤੁਹਾਡੀ ਟਿਕਟ ਜੇਕਰ ਰੱਦ ਹੁੰਦੀ ਹੈ ਤਾਂ ਤੁਹਾਡੇ ਰਿਫੰਡ ਦੇ ਪੈਸੇ ਤੁਹਾਡੇ ਖ਼ਾਤੇ ਵਿੱਚ ਸਿਰਫ 48 ਘੰਟਿਆਂ ਵਿੱਚ ਆ ਜਾਣਗੇ। ਇਹ ਸਹੂਲਤ ਆਨਲਾਈਨ ਤੇ ਕਾਊਂਂਟਰ ‘ਤੇ ਬੁੱਕ ਕੀਤੀਆਂ ਟਿਕਟਾਂ ਦੋਵਾਂ ਲਈ ਉਪਲਬਧ ਹੋਵੇਗੀ। ਰੇਲਵੇ ਟਿਕਟਾਂ ਹੁਣ ਸਿਰਫ ਉਸੇ ਦਿਨ ਅਤੇ ਉਸੇ ਗੱਡੀ ਲਈ ਹੀ ਮੰਨੀਆਂ ਜਾਣਗੀਆਂ ਜੋ ਟਿਕਟ ‘ਤੇ ਲਿਖੀ ਹੋਵੇਗੀ ਜੇਕਰ ਤੁਸੀਂ ਈ-ਟਿਕਟ ਬੁੱਕ ਕੀਤੀ ਹੈ ਤਾਂ ਇਸ ਦਾ ਪ੍ਰਿੰਟ ਆਊਟ ਨਾਲ ਰੱਖਣਾ ਜ਼ਰੂਰੀ ਨਹੀਂ, ਤੁਸੀਂ ਆਪਣੇ ਮੋਬਾਇਲ ‘ਤੇ ਟਿਕਟ ਦਿਖਾ ਕੇ ਵੀ ਯਾਤਰਾ ਕਰ ਸਕਦੇ ਹੋ। ਰੇਲਵੇ ਟਿਕਟਾਂ ਦੀ ਬੁਕਿੰਗ ਦੇ ਮਾਮਲੇ ਵਿੱਚ ਸਭ ਤੋਂ ਮਹੱਤਵਪੂਰਨ ਤਬਦੀਲੀ ਇਹ ਕੀਤੀ ਗਈ ਹੈ ਕਿ ਹੁਣ ਵੈਬਸਾਈਟ ਜਾਂ ਐਪ ਤੋਂ ਟਿਕਟਾਂ ਬੁੱਕ ਕਰਦੇ ਸਮੇਂ ਯਾਤਰੀਆਂ ਨੂੰ ਉਹਨਾਂ ਦੇ ਮੋਬਾਈਲ ਫੋਨ ‘ਤੇ ਇੱਕ OTP ਪ੍ਰਾਪਤ ਹੋਵੇਗਾ ਜਦੋਂ ਤੱਕ ਯਾਤਰੀ ਇਸ OTP ਦੀ ਪੁਸ਼ਟੀ ਨਹੀਂ ਕਰਦੇ ਤਾਂ ਟਿਕਟ ਬੁੱਕ ਕਰਨ ਸਬੰਧੀ ਅਗਲੀ ਕਾਰਵਾਈ ਨਹੀਂ ਹੋ ਸਕੇਗੀ। ਰੇਲਵੇ ਅਨੁਸਾਰ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਟਿਕਟ ਸਿਰਫ ਸਹੀ ਯਾਤਰੀ ਦੁਆਰਾ ਹੀ ਬੁੱਕ ਕੀਤੀ ਗਈ ਹੈ।